ਕੈਂਡਲ ਮਾਰਚ ਕਰਕੇ ਅਤੇ ਸ਼ਹੀਦੀ ਪਾਰਕ ਵਿੱਚ ਬੂਟੇ ਲਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ 27 ਜੁਲਾਈ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸਿਟੀ ਬ੍ਰਾਂਚ ਵੱਲੋਂ ਸਬਕਾ ਸੈਨਿਕ ਸੰਘਰਸ਼ ਸਮਿਤੀ ਗੁਰਦਾਸਪੁਰ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਗਿਆ, ਜੋ ਕਿ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਸ਼ਹੀਦੀ ਪਾਰਕ ਵਿੱਚ ਪਹੁੰਚ ਕੇ ਸਮਾਪਤ ਹੋਇਆ।
ਉਥੇ ਪਹੁੰਚ ਕੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮੋਮਬੱਤੀਆਂ ਵੀ ਜਗਾਈਆਂ ਗਈਆਂ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੂਟੇ ਵੀ ਲਗਾਏ ਗਏ।
ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬਰਾਂਚ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਤਿਰੰਗੇ ਸਿਰੋਪੇ ਪਾ ਸਨਮਾਨਿਤ ਕੀਤਾ ਗਿਆ। ਸੈਨਿਕ ਸੰਘਰਸ਼ ਸਮਿਤੀ ਵੱਲੋਂ ਸ਼ਾਖਾ ਪ੍ਰਧਾਨ ਰਾਜੇਸ਼ ਸਲਹੋਤਰਾ, ਸਕੱਤਰ ਸ਼ੈਲੇਂਦਰ ਭਾਸਕਰ ਅਤੇ ਹੋਰ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ |
ਸਮਾਗਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੇ ਸ਼ਹਿਰੀ ਸ਼ਾਖਾ ਦੇ ਪ੍ਰਧਾਨ ਰਾਜੇਸ਼ ਸਲਹੋਤਰਾ ਅਤੇ ਸਾਬਕਾ ਸੈਨਿਕ ਸੰਘਰਸ਼ ਸਮਿਤੀ ਦੇ ਪ੍ਰਧਾਨ ਸੂਬੇਦਾਰ ਮੇਜਰ ਐੱਸ.ਪੀ ਗੌਸਲ ਦੀ ਅਗਵਾਈ ਹੇਠ 70 ਮੈਂਬਰਾਂ ਨੇ ਭਾਗ ਲਿਆ।