ਕੋਰਟ ਕੰਪਲੈਕਸ ਅਤੇ ਪਾਰਕਿੰਗ ਵਿੱਚ ਵਕੀਲਾਂ ਵੱਲੋ ਲਾਏ ਗਏ ਪੌਦੇ
- ਇਨਸਾਨੀ ਤਰੱਕੀ ਨਾਲੋਂ ਦੁੱਗਣੀ ਤਾਦਾਦ ਵਿੱਚ ਦਰੱਖ਼ਤ ਲਗਾਉਣਾ ਸਮੇ ਦੀ ਲੋੜ:-ਮਨਵੀਰ ਟਿਵਾਣਾ,ਪ੍ਰਭਜੀਤਪਾਲ ਸਿੰਘ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 27 ਜੁਲਾਈ 2024:- ਪਟਿਆਲਾ ਬਾਰ ਐਸੋਸੀਏਸ਼ਨ ਵੱਲੋ ਅੱਜ ਵਾਤਾਵਰਣ ਦੀ ਸੁੱਧਤਾ ਲਈ ਕੋਰਟ ਕੰਪਲੈਕਸ ਅਤੇ ਪਰਕਿੰਗ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ।ਵਕੀਲਾਂ ਸਾਹਿਬਾਨਾਂ ਵੱਲੋ ਇਕੱਠੇ ਹੋਕੇ ਅਮਲਤਾਸ,ਨਿੰਮ,ਪਿੱਪਲ,ਬੋਹੜ,ਸੁਕ੍ਰੇਸ਼ੀਆ ਦੇ ਬੂਟੇ ਲਗਾਏ ਗਏ।ਪ੍ਰਧਾਨ ਮਨਵੀਰ ਟਿਵਾਣਾ ਸੈਕਟਰੀ ਜਗਦੀਸ਼ ਸ਼ਰਮਾ ਅਤੇ ਪੂਰੀ ਟੀਮ ਵੱਲੋ ਸਾਰੇ ਵਕੀਲ ਸਾਹਿਬਾਨਾਂ ਦਾ ਇੱਸ ਪੌਦਾਕਰਣ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ ਸਮਾਜ ਸੇਵੀ,ਵਕੀਲ ਪ੍ਰਭਜੀਤ ਪਾਲ ਸਿੰਘ ਵੱਲੋ ਸਹਿਯੋਗ ਦੇਣ ਲਈ ਡੀ ਐਫ਼ ਓ ਸਾਹਿਬ ਪਟਿਆਲਾ ਵਣ ਰੇਂਜ ਅਫ਼ਸਰ ਸਵਰਨ ਸਿੰਘ,ਇੰਚਾਰਜ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜਿੰਨੀ ਜਿਆਦਾ ਇਨਸਾਨ ਤਰੱਕੀ ਕਰ ਰਿਹਾ ਹੈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਇਨਸਾਨੀ ਤਰੱਕੀ ਨਾਲੋ ਦੁੱਗਣੀ ਤਦਾਦ ਵਿੱਚ ਦਰੱਖ਼ਤ ਲਗਾਉਣਾ ਸਮੇ ਦੀ ਵੱਢੀ ਲੋੜ ਹੈ ਇਸ ਸਮੇ ਸੀਨੀਅਰ ਵਕੀਲ ਬਲਬੀਰ ਸਿੰਘ ਬਿਲਿੰਗ,ਜਤਿੰਦਰ ਘੁੰਮਣ,ਆਰ ਕੇ ਜੈਨ,ਸਤੀਸ਼ ਕਰਕਰਾ,ਪਰਮਿੰਦਰ ਸਿੱਧੂ,ਆਰ ਐਨ ਕੌਸ਼ਲ,ਸੁਧੀਰ ਕੁਮਾਰ,ਅਵਨੀਤ ਬਿਲਿੰਗ,ਕੁਲਵੰਤ ਸਿੰਘ,ਅਨੀਲ ਪੁਰੀ,ਐੱਸ ਐਮ ਗੋਇਲ,ਜਸਪ੍ਰੀਤ ਸਿੰਘ,ਜੌਨਪਾਲ ਸਿੰਘ,ਨਿਰਮਲ ਸਿੰਘ,ਸੈਂਡੀ ਘੁੰਮਣ,ਨੰਜੂ ਵਿਜ,ਅਤੇ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਤੇ ਸਟਾਫ ਹਾਜ਼ਰ ਸੀ।