← ਪਿਛੇ ਪਰਤੋ
ਖੰਨਾ 'ਚ ਤੇਲ ਕੰਪਨੀ ਨੂੰ ਲੱਗੀ ਅੱਗ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
ਖੰਨਾ : ਖੰਨਾ ਦੇ ਅਮਲੋਹ ਰੋਡ 'ਤੇ ਸਥਿਤ ਸ਼੍ਰੀ ਗਣੇਸ਼ ਏਡੀਬਲਜ਼ ਪ੍ਰਾਈਵੇਟ ਲਿਮਟਿਡ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਦੇਖਦੇ ਹੋਏ ਪੂਰੀ ਫੈਕਟਰੀ ਨੂੰ ਖਾਲੀ ਕਰਵਾਉਣਾ ਪਿਆ। ਮੁਲਾਜ਼ਮਾਂ ਨੇ ਅੱਗ ਲੱਗਣ ਵਾਲੀ ਥਾਂ ਤੋਂ ਭੱਜ ਕੇ ਆਪਣੀ ਜਾਨ ਬਚਾਈ। ਸ਼੍ਰੀ ਗਣੇਸ਼ ਫਰਮ ਪਰਾਲੀ ਤੋਂ ਬਿਜਲੀ ਪੈਦਾ ਕਰਨ ਦਾ ਕੰਮ ਵੀ ਕਰਦੀ ਹੈ। ਉਨ੍ਹਾਂ ਕੋਲ ਕਈ ਪਲਾਟ ਹਨ। ਇਹ ਅੱਗ ਤੇਲ ਬਣਾਉਣ ਵਾਲੇ ਪਲਾਂਟ ਵਿੱਚ ਲੱਗੀ ਦੱਸੀ ਜਾ ਰਹੀ ਹੈ। ਅੱਗ ਅਮਲੋਹ ਰੋਡ 'ਤੇ ਪੂਰੇ ਪਲਾਟ 'ਚ ਫੈਲ ਗਈ। ਜਿਸ ਕਾਰਨ ਸਾਰੇ ਮੁਲਾਜ਼ਮਾਂ ਨੂੰ ਬਾਹਰ ਕੱਢਣਾ ਪਿਆ। ਖੰਨਾ ਅਤੇ ਮੰਡੀ ਗੋਬਿੰਦਗੜ੍ਹ ਫਾਇਰ ਸਟੇਸ਼ਨਾਂ ਤੋਂ ਟੀਮਾਂ ਮੰਗਵਾਈਆਂ ਗਈਆਂ। ਫਿਲਹਾਲ ਅੱਗ 'ਤੇ ਪਹਿਲੇ ਪੜਾਅ 'ਚ ਕਾਬੂ ਪਾ ਲਿਆ ਗਿਆ ਹੈ। ਇਸ ਨੂੰ ਹੋਰ ਫੈਲਣ ਤੋਂ ਰੋਕਿਆ ਗਿਆ।
Total Responses : 25561