ਗੁਰਦਾਸਪੁਰ: ਸਰਪੰਚੀ ਨੇ ਲੜਾ'ਤੇ ਭਰਾ ਭਰਾ
ਇੱਕ ਦਾ ਵੱਡਿਆ ਗਿਆ ਸੀ ਗੁੱਟ ਤੇ ਹੁਣ ਦੂਜੀ ਧਿਰ ਦੀ ਸਰਪੰਚਣੀ ਦਾ ਘਰਵਾਲਾ ਤੇ ਸਹੁਰਾ ਵੀ ਆਏ ਕੈਮਰੇ ਦੇ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ, 9 ਅਕਤੂਬਰ 2024- ਬੀਤੇ ਸ਼ਾਮ ਨੂੰ ਬਲਾਕ ਫਤਿਹਗੜ ਚੂੜੀਆਂ ਦੇ ਪਿੰਡ ਸੇਖਵਾਂ ਵਿਖੇ ਇੱਕ ਨੌਜਵਾਨ ਦਾ ਗੁੱਟ ਵੱਢਿਆ ਗਿਆ ਸੀ ਅਤੇ ਉਸ ਵੱਲੋਂ ਚਾਚੇ ਦੇ ਪਰਿਵਾਰ ਉਪਰ ਕਥਿਤ ਤੋਰ ਤੇ ਦੋਸ਼ ਲਗਾਏ ਗਏ ਸਨ ਕਿ ਉਨਾਂ ਦੀ ਭਾਬੀ ਜੱਦ ਪਿੰਡ’ਚ ਸਰਪੰਚ ਬਣ ਕੇ ਆਈ ਤਾਂ ਬਾਅਦ ਵਿਚ ਤਾਏ ਦੇ ਪਰਿਵਾਰ ਨੇ ਹਮਲਾ ਕਰਕੇ ਗੁੱਟ ਵੱਢ ਕੇ ਉਸ ਨੂੰ ਜਖਮੀ ਕਰ ਦਿੱਤਾ ।
ਹੁਣ ਮਾਮਲੇ ਵਿੱਚ ਦੂਜੀ ਧਿਰ ਯਾਨੀ ਨਵੀਂ ਬਣੀ ਸਰਪੰਚਣੀ ਦਾ ਪਰਿਵਾਰ ਵੀ ਕੈਮਰੇ ਦੇ ਸਾਹਮਣੇ ਆ ਗਿਆ ਹੈ। ਸਰਪੰਚਣੀ ਦੇ ਘਰ ਵਾਲੇ ਮਲਕੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਉਸ ਦੇ ਚਚੇਰੇ ਭਰਾ ਜੋਰਾਵਰ ਸਿੰਘ ਦੇ ਗੁਟ ਵੱਢੇ ਜਾਣ ਦੇ ਸਾਡੇ ਉਪਰ ਦੋਸ਼ ਲੱਗੇ ਹਨ ਉਹ ਸਰਾ ਸਰ ਗਲਤ ਹਨ ਕਿਊ ਕਿ ਅਸਲੀਅਤ ਇਹ ਹੈ ਕਿ ਉਸ ਦੀ ਪਤਨੀ ਸੁਖਦੀਪ ਕੌਰ ਬਿੱਨਾਂ ਮੁਕਾਬਲਾ ਪਿੰਡ ਦੀ ਸਰਪੰਚ ਐਲਾਨੀ ਗਈ ਸੀ ਅਤੇ ਉਹ ਆਪਣੀ ਜਿੱਤ ਤੋਂ ਬਾਅਦ ਘਰੋਂ ਆਪਣੇ ਪਰਿਵਾਰ ਨਾਲ ਗੁਰਦੁਵਾਰਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ’ਚ ਉਸ ਦਾ ਤਾਇਆ ਅਤੇ ਉਸ ਦਾ ਲੜਕਾ ਜੋਰਾਵਰ ਸਿੰਘ ਸਾਥੀਆਂ ਸਮੇਤ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਗੱਲ ਪੈ ਗਏ ਅਤੇ ਉਹ ਵਾਪਿਸ ਭਜ ਕੇ ਆਪਣੇ ਘਰ ਆ ਗਏ ਉਨਾਂ ਦੇ ਪਿਛੇ ਹੀ ਉਸ ਦਾ ਤਾਇਆ ਅਤੇ ਉਸ ਦਾ ਲੜਕਾ ਤੇ ਉਸ ਦੇ ਸਾਥੀ ਸਾਡੇ ਘਰ ਆ ਸਾਡੇ ਉਪਰ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਪਿਤਾ ਜਾਗੀਰ ਸਿੰਘ ਅਤੇ ਉਨਾਂ ਨੇ ਸਮਰਥਕ ਬੱਧੂ ਰਾਮ ਅਤੇ ਸਵਿੰਦਰ ਸਿੰਘ ਜਖਮੀ ਹੋ ਗਏ। ਉਨਾਂ ਦੱਸਿਆ ਕਿ ਜੋਰਾਵਰ ਸਿੰਘ ਸਾਡੇ ਘਰ ਆ ਕੇ ਜੱਦੋਂ ਮੈਨੂੰ ਮਾਰਨ ਲੱਗਾ ਤਾਂ ਉਸ ਦਾ ਹੱਥ ਸਾਡੇ ਘਰ ਲੱਗੇ ਸ਼ੀਸ਼ੇ ਦੀ ਵਿਚ ਵੱਜਣ ਨਾਲ ਕੱਟਿਆ ਗਿਆ।
ਮਲਕੀਤ ਸਿੰਘ ਉਸ ਦੇ ਜਖਮੀ ਪਿਤਾ ਜਾਗੀਰ ਸਿੰਘ, ਬੱਧੂ ਰਾਮ ਅਤੇ ਸਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਉਸ ਦੇ ਤਾਏ ਅਤੇ ਉਸ ਦੇ ਲੜਕੇ ਅਤੇ ਸਾਥੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।