ਹਰਿਆਣਾ ਵਿਧਾਨ ਸਭਾ ਚੋਣਾਂ: ਉਚਾਨਾ ਕਲਾਂ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ ਸਿਰਫ 32 ਵੋਟਾਂ ਨਾਲ ਹਾਰੇ
ਚੰਡੀਗੜ੍ਹ, 08 ਅਕਤੂਬਰ ,2024 - ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਬ੍ਰਿਜੇਂਦਰ ਸਿੰਘ ਨੂੰ ਸਿਰਫ਼ 32 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਿਜੇਂਦਰ ਸਿੰਘ ਨੂੰ ਭਾਜਪਾ ਉਮੀਦਵਾਰ ਦੇਵੇਂਦਰ ਚਤਰ ਭੁਜ ਅੱਤਰੀ ਨੇ ਹਰਾਇਆ।
ਚੋਣ ਕਮਿਸ਼ਨ ਮੁਤਾਬਕ ਹਰਿਆਣਾ ਦੀ ਉਚਾਨਾ ਕਲਾਂ ਸੀਟ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਚਤਰ ਭੁਜ ਅੱਤਰੀ ਨੇ ਸਿਰਫ਼ 32 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਅੱਤਰੀ ਨੇ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਉਮੀਦਵਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਬ੍ਰਿਜੇਂਦਰ ਸਿੰਘ ਨੂੰ ਹਰਾਇਆ। ਉਚਾਨਾ ਸੀਟ ਤੋਂ ਸਾਬਕਾ ਵਿਧਾਇਕ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਪੰਜਵੇਂ ਸਥਾਨ 'ਤੇ ਰਹੇ। ਅੱਤਰੀ ਨੂੰ 48,968 ਵੋਟਾਂ ਮਿਲੀਆਂ, ਜਦਕਿ ਕਾਂਗਰਸ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਬ੍ਰਿਜੇਂਦਰ ਸਿੰਘ ਨੂੰ 48,936 ਵੋਟਾਂ ਮਿਲੀਆਂ। ਚੌਟਾਲਾ ਨੂੰ 7,950 ਵੋਟਾਂ ਮਿਲੀਆਂ। ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਈ ਸੀ।