ਗੁਰਦੁਆਰਾ ਬਰੁੱਕਸਾਈਡ ਵਿਖੇ ਸੰਗਤਾਂ ਨੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਨਿਭਾਈ
ਹਰਦਮ ਮਾਨ
ਸਰੀ, 11 ਅਪ੍ਰੈਲ 2024-ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵੱਲੋਂ ਬੀਤੇ ਦਿਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਬੜੇ ਹੀ ਚਾਵਾਂ ਨਾਲ ਨਿਭਾਈ ਗਈ। ਬੱਚਿਆਂ, ਜਵਾਨਾਂ, ਬਜ਼ੁਰਗਾਂ, ਬੀਬੀਆਂ ਤੇ ਮਾਤਾਵਾਂ ਨੇ ਹਰੇਕ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਸੇਵਾ ਦੇ ਕਾਰਜ ਵਿਚ ਯੋਗਦਾਨ ਪਾਇਆ। ਨਿਸ਼ਾਨ ਸਾਹਿਬ ਨੂੰ ਹਾਈਡਰੋਲਿਕ ਨਾਲ ਨੀਵਿਆਂ ਕਰਕੇ ਪੁਰਾਣਾ ਚੋਲਾ ਉਤਾਰਿਆ ਗਿਆ। ਸਾਫ ਸਫਾਈ ਅਤੇ ਧੋਣ ਉੇਪਰੰਤ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਨਵਾਂ ਚੋਲਾ ਚੜ੍ਹਾਉਣ ਦੀ ਸੇਵਾ ਵਿਚ ਰਲਮਿਲ ਕੇ ਹੱਥ ਵਟਾਇਆ। ਚੋਲਾ ਬਦਲਣ ਦੀ ਸੇਵਾ ਗਿਆਨੀ ਜੀ ਵੱਲੋਂ ਅਰਦਾਸ ਉਪਰੰਤ ਸ਼ੁਰੂ ਹੋਈ ਅਤੇ ਅਰਦਾਸ ਨਾਲ ਹੀ ਸੇਵਾ ਮੁਕੰਮਲ ਹੋਈ। ਸੇਵਾ ਦੌਰਾਨ ਰਾਗੀ ਜੱਥਿਆਂ ਨੇ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਹਾਜ਼ਰ ਸੰਗਤਾਂ ਨੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਚੋਲਾ ਬਦਲਣ ਦੇ ਇਸ ਸਮਾਗਮ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com