ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਲੜਕੀਆਂ ਦੇ ਸਕੂੁਲ ਦਫ਼ਤਰ ਦਾ ਉਦਘਾਟਨ
ਜੈਤੋ, 18 ਸਤੰਬਰ 2023 (ਮਨਜੀਤ ਸਿੰਘ ਢੱਲਾ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਮੇਵਾ ਸਿੰਘ ਸਿੱਧੂ ਵੱਲੋਂ ਨਵੇਂ ਬਣਾਏ ਪ੍ਰਿੰਸੀਪਲ ਦਫਤਰ ਦਾ ਉਦਘਾਟਨ ਕੀਤਾ ਗਿਆ। ਸਕੂਲ ਦੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਕੂਲ ਦੀ ਕੰਪਿਊਟਰ ਲੈਬ , ਲਾਇਬ੍ਰੇਰੀ , ਸਾਇੰਸ ਪ੍ਰਯੋਗਸ਼ਾਲਾ, ਮਿਡ ਡੇ ਮੀਲ ਰੂਮ , ਗਣਿਤ ਪ੍ਰਯੋਗਸ਼ਾਲਾ ਅਤੇ ਸਾਰੇ ਸਕੂਲ ਦਾ ਨਰੀਖਣ ਕੀਤਾ। ਸਕੂੁੁਲ ਦੇ ਸਟਾਫ ਮੈਂਬਰਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੇ ਅਧਿਆਪਨ ਸਮੇਂ ਦੇ ਤਜਰਬੇ ਸਾਂਝੇ ਕਰਦਿਆਂ ਸਕੂਲ ਵਿੱਚ ਅਨੁਸ਼ਾਸ਼ਨ ਬਣਾ ਕੇ ਰੱਖਣ , ਵਿਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ , ਹਰ ਅਧਿਆਪਕ ਅਤੇ ਵਿਦਿਆਰਥੀ ਨੂੰ ਸ਼ਨਾਖ਼ਤੀ ਕਾਰਡ ਗੱਲ ਵਿੱਚ ਪਾ ਕੇ ਰੱਖਣ , ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਲੋੜਾਂ ਮੌਕੇ ਤੇ ਪੂਰੀਆਂ ਕਰਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਆਦੇਸ਼ ਦਿੱਤੇ ॥ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲ ਵਿੱਚ ਇੱਕ ਪੌਦਾ ਲਾ ਕੇ ਸਕੂਲ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ। ਸਕੂਲ ਵੱਲੋਂ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥੀਆਂ ਨੂੰ ਖੇਡਾਂ ਵਾਲੇ ਬੂੁਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ । ਸਕੂੁਲ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁੁਰਵਿੰਦਰ ਸਿੰਘ ਆਈ ਸੀ ਟੀ ਇੰਚਾਰਜ , ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭਗਵਾਨ ਦਾਸ , ਮੈਡਮ ਮਿਲਨਦੀਪ , ਹਰਜਿੰਦਰ ਢਿੱਲੋਂ , ਸੰਜੀਵ ਕੁਮਾਰ , ਅਮਨਦੀਪ ਕੌਰ , ਸੁੁਖਦਰਸ਼ਨ ਸਿੰਘ , ਜਗਜੀਤ ਸਿੰਘ , ਕੰਵਲਦੀਪ ਸਿੰਘ , ਸੁਨੀਲ ਕੁਮਾਰ , ਪਰਮਜੀਤ ਕੌਰ , ਅੰਜੂ ਬਾਲਾ , ਆਸ਼ਾ ਗਰਗ , ਮੀਨੂੰ ਗੁਪਤਾ , ਮਨੀਸ਼ਾ ,ਸੁਮਨ ਸ਼ਰਮਾ , ਕਿਰਨ ਬਾਲਾ , ਤੇਜਿੰਦਰ ਕੌਰ , ਵੀਰਪਾਲ ਕੌਰ ਅਤੇ ਮੰਜ਼ੂ ਬਾਲਾ ਆਦਿ ਮੌਜ਼ੂਦ ਸਨ ।