ਜੰਡਿਆਲਾ ਗੁਰੂ: ਸੈਰ ਕਰ ਰਹੇ ਵਿਅਕਤੀ ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ! ਪੁਲਿਸ ਦਾ ਦਾਅਵਾ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ
ਗੁਰਪ੍ਰੀਤ ਸਿੰਘ
ਅੰਮਿਤਸਰ, 18 ਅਪ੍ਰੈਲ 2024- ਜੰਡਿਆਲਾ ਗੁਰੂ ਦੇ ਪਿੰਡ ਧੀਰ ਕੋਟ ਵਿਖੇ ਇਕ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦੋਂਕਿ ਪੁਲਿਸ ਦਾ ਦਾਅਵਾ ਹੈ ਕਿ, ਸੁਖਦੇਵ ਸਿੰਘ ਦਾ ਕਤਲ ਗੋਲੀਆਂ ਮਾਰ ਕੇ ਨਹੀਂ, ਬਲਕਿ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਸੁਖਦੇਵ ਸਿੰਘ ਧੜਕਸਾ ਸਵੇਰੇ ਘਰੋਂ ਸੈਰ ਕਰਨ ਦੇ ਲਈ ਨਿਕਲਿਆ ਸੀ। ਜਿਸ ਨੂੰ ਧੀਰਕੋਟ ਪਿੰਡ ਦੇ ਕੋਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉੱਥੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਕੁਝ ਜਿਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਉਮਰ 47 ਸਾਲ ਦੇ ਕਰੀਬ ਹੈ। ਇਹ ਸਵੇਰੇ 3 ਵਜੇ ਆਪਣੀ ਬੰਬੀ ਤੇ ਗਿਆ ਸੀ, ਜਿਥੇ ਉਹਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਅਸੀਂ ਜਾਂਚ ਕਰ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਵਾਂਗੇ। ਦੂਜੇ ਪਾਸੇ ਇਸ ਕੇਸ ਵਿਚ ਵੱਡੀ ਅਪਡੇਟ ਸੂਤਰਾਂ ਦੇ ਹਵਾਲੇ ਨਾਲ ਇਹ ਸਾਹਮਣੇ ਆਈ ਹੈ ਕਿ, ਪੁਲਿਸ ਨੇ ਇਸ ਕਤਲ ਕੇਸ ਨਾਲ ਜੁੜੇ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਇਹ ਕਤਲ ਕੇਸ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੀਤਾ ਗਿਆ ਹੋ ਸਕਦਾ ਹੈ।