← ਪਿਛੇ ਪਰਤੋ
ਡਾਕਟਰਾਂ ਵਲੋਂ ਰੋਸ ਮਾਰਚ PGI ਤੋਂ ਸ਼ੁਰੂ ਹੋ ਕੇ ਸੈਕਟਰ 17 ਵਿਖੇ ਸਮਾਪਤ ਹੋਇਆ ਹਰਸ਼ਬਾਬ ਸਿੱਧੂ ਚੰਡੀਗੜ੍ਹ : ਕੋਲਕਾਤਾ 'ਚ ਜੂਨੀਅਰ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ 'ਚ IMA ਨਾਲ ਜੁੜੇ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਹੜਤਾਲ 'ਤੇ ਰਹਿਣਗੇ। ਕੋਲਕਾਤਾ 'ਚ ਜੂਨੀਅਰ ਡਾਕਟਰ ਦੀ ਹੱਤਿਆ ਦੇ ਘਿਨਾਉਣੇ ਅਪਰਾਧ ਦੇ ਵਿਰੋਧ 'ਚ ਆਈਐੱਮਏ ਨਾਲ ਜੁੜੇ ਡਾਕਟਰ ਹੜਤਾਲ 'ਤੇ ਰਹਿਣਗੇ। ਆਈਐਮਏ ਦੇ ਪ੍ਰਧਾਨ ਡਾਕਟਰ ਪਵਨ ਬਾਂਸਲ ਨੇ ਕਿਹਾ ਕਿ ਕੋਲਕਾਤਾ ਵਿੱਚ ਵਾਪਰੀ ਘਟਨਾ ਤੋਂ ਪੂਰਾ ਦੇਸ਼ ਸਦਮੇ ਵਿੱਚ ਹੈ ਅਤੇ ਜਨਤਾ ਵਿੱਚ ਗੁੱਸਾ ਹੈ। ਨੇ ਕਿਹਾ ਕਿ ਇਸ ਘਟਨਾ ਤੋਂ ਦੁਖੀ ਸਾਰੇ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਮੈਡੀਕਲ ਕੰਮ ਤੋਂ ਦੂਰ ਰਹਿਣਗੇ। ਸ਼ਨੀਵਾਰ ਨੂੰ ਰੋਸ ਮਾਰਚ ਪੀਜੀਆਈ ਗੇਟ 1 ਤੋਂ ਸ਼ੁਰੂ ਹੋ ਕੇ ਪਲਾਜ਼ਾ ਸੈਕਟਰ 17 ਵਿਖੇ ਸਵੇਰੇ 11 ਵਜੇ ਸਮਾਪਤ ਹੋਇਆ।
Total Responses : 182