ਦਿੱਲੀ 'ਚ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰ ਸੀਮਾ ਤੋਂ 65 ਗੁਣਾ ਵੱਧ ਹਵਾ ਪ੍ਰਦੂਸ਼ਣ, AQI 500 ਤੋਂ ਪਾਰ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਹਵਾ ਦਾ ਪ੍ਰਦੂਸ਼ਨ ਤਾਂ ਪਹਿਲਾਂ ਹੀ ਜਿਆਦਾ ਹੁੰਦਾ ਹੇ ਅਤੇ ਬਾਕੀ ਰਹਿੰਦੀ ਕਸਰ ਦੀਵਾਲੀ ਉਤੇ ਪੂਰੀ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਦਿੱਲੀ ਦਾ ਪ੍ਰਦੂਸ਼ਨ ਖ਼ਤਰਨਾਕ ਹੱਦ ਤਕੱ ਪਹੁੰਚ ਚੁੱਕਾ ਹੈ। ਦਰਅਸਲ ਰਾਸ਼ਟਰੀ ਰਾਜਧਾਨੀ ਨੂੰ ਧੂੰਏਂ ਦੀ ਇੱਕ ਮੋਟੀ ਪਰਤ ਨੇ ਘੇਰ ਲਿਆ ਅਤੇ AQI ਸਵੇਰੇ 5:30 ਵਜੇ 507 ਦਰਜ ਕੀਤਾ ਗਿਆ। ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਦੀਵਾਲੀ ਦੇ ਦੋ ਦਿਨ ਬਾਅਦ ਐਤਵਾਰ ਨੂੰ 500 ਨੂੰ ਪਾਰ ਕਰ ਗਿਆ। ਸਵੇਰੇ 5 ਵਜੇ ਤੱਕ ਰਾਸ਼ਟਰੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ 'ਖਤਰਨਾਕ' ਸ਼੍ਰੇਣੀ 'ਚ ਪਹੁੰਚ ਗਿਆ ਹੈ, ਜੋ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ।
IQAir ਵੈੱਬਸਾਈਟ ਦੇ ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਨੂੰ ਧੂੰਏਂ ਦੀ ਇੱਕ ਮੋਟੀ ਪਰਤ ਨੇ ਘੇਰ ਲਿਆ ਅਤੇ AQI 507 ਦਰਜ ਕੀਤਾ ਗਿਆ, ਜਿਸ ਨਾਲ ਦਿੱਲੀ-NCR ਦੇ PM2.5 ਪੱਧਰ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੀਮਾ ਤੋਂ 65 ਗੁਣਾ ਵੱਧ ਖਤਰਨਾਕ ਬਣਾ ਦਿੱਤਾ ਗਿਆ।
ਇਸ ਦੌਰਾਨ, ਦਿੱਲੀ ਵਿੱਚ AQI ਅੰਕੜਾ 12 ਘੰਟਿਆਂ ਵਿੱਚ 327 ਤੋਂ ਵੱਧ ਕੇ 507 ਹੋ ਗਿਆ। ਸ਼ਨੀਵਾਰ ਰਾਤ 9 ਵਜੇ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ AQI 327 ਦਰਜ ਕੀਤਾ ਗਿਆ।