← ਪਿਛੇ ਪਰਤੋ
ਢਾਬਾ ਮਾਲਕ ਚੂਰਾ ਪੋਸਤ ਸਮੇਤ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੁਲਾਈ 2024 - ਥਾਣਾ ਧਾਰੀਵਾਲ ਦੀ ਪੁਲਿਸ ਨੇ ਨਾਰਕੋਟਿਕ ਸੈੱਲ ਗੁਰਦਾਸਪੁਰ ਦੇ ਨਾਲ ਮਿਲ ਕੇ ਗੁਰਦਾਸ ਨੰਗਲ ਸੂਏ ਦੀ ਪੁਲੀ ਤੇ ਨਜ਼ਦੀਕ ਕੋਮਲ ਢਾਬੇ ਤੋਂ ਢਾਬਾ ਚਲਾ ਰਹੇ ਇੱਕ ਵਿਅਕਤੀ ਨੂੰ ਦੋ ਕਿਲੋ ਭੁੱਕੀ ਚੂਰਾ ਪੋਸਤ ਤੇ 25 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਗੱਲਬਾਤ ਦੌਰਾਨ ਐਸਐਚਓ ਥਾਣਾ ਧਾਰੀਵਾਲ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਉਹਨਾਂ ਵੱਲੋਂ ਇਸ ਢਾਬੇ ਤੇ ਰੇਡ ਕਰਕੇ ਦੋਸ਼ੀ ਨੂੰ ਫੜ ਕੇ ਮੁਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Total Responses : 25561