ਤਰਨ ਤਰਨ : ਇਲਾਜ ਦੁਖੋ ਮੰਜੇ 'ਤੇ ਤੜਫ ਰਹੇ ਪੁੱਤ ਦੇ ਇਲਾਜ ਲਈ ਮਾਂ ਮਾਰ ਰਹੀ ਹੈ ਤਰਲੇ
ਬਲਜੀਤ ਸਿੰਘ
ਤਰਨ ਤਰਨ : ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਬੀਤੇ ਅੱਠ ਦਸ ਦਿਨ ਤੋਂ ਮੰਜੇ 'ਤੇ ਇਲਾਜ ਦੁੱਖੋਂ ਤੜਫ ਰਹੇ ਆਪਣੇ ਪੁੱਤ ਨੂੰ ਵੇਖ ਕੇ ਹੌਕੇ ਲੈ ਲੈ ਕੇ ਬਜ਼ੁਰਗ ਮਾਂ ਨੇ ਕੈਮਰੇ ਸਾਹਮਣੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਅਪੀਲ ਕਰਦੇ ਹੋਏ ਕਿਹਾ ਕਿ, ਉਸ ਦੇ ਪੁੱਤ ਦਾ ਇਲਾਜ ਕਰਵਾ ਦਿਓ ਉਸਨੂੰ ਹੋਰ ਕੁਝ ਨਹੀਂ ਚਾਹੀਦਾ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਮਾਤਾ ਰਣਜੀਤ ਕੌਰ ਨੇ ਕਿਹਾ ਕਿ ਉਸ ਦਾ ਇਕੱਲਾ ਪੁੱਤ ਹੈ ਅਤੇ ਉਹ ਕਿਸੇ ਨਾਲ ਟਰੱਕ ਤੇ ਡਰਾਈਵਰੀ ਕਰਦਾ ਹੈ ਅਤੇ ਬੀਤੇ ਅੱਠ ਦਸ ਦਿੰਨ ਪਹਿਲਾਂ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕਿਸੇ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਤਿੰਨਾਂ ਥਾਵਾਂ ਤੋਂ ਲੱਤ ਟੁੱਟ ਗਈ। ਜਿਸ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਪਁਟੀ ਵਿਖੇ ਖੜਿਆ ਗਿਆ ਜਿੱਥੇ ਕਿ ਉਹਨਾਂ ਨੇ ਇਸਦਾ ਪ੍ਰਾਈਵੇਟ ਥਾਂ ਤੇ ਇਲਾਜ ਕਰਵਾਉਣ ਲਈ ਉਸ ਦੇ ਪੁੱਤ ਨੂੰ ਕਹਿ ਦਿੱਤਾ ਤਾਂ ਜਦ ਉਹ ਪ੍ਰਾਈਵੇਟ ਹਸਪਤਾਲ ਵਿਖੇ ਉਸ ਦਾ ਇਲਾਜ ਕਰਵਾਉਣ ਲਈ ਲੈ ਗਏ ਤਾਂ ਉਥੇ ਮੌਜੂਦ ਡਾਕਟਰਾਂ ਵੱਲੋਂ ਇਲਾਜ ਲਈ ਡੇਢ ਲੱਖ ਰੁਪਏ ਮੰਗੇ ਗਏ ।
ਬਜ਼ੁਰਗ ਔਰਤ ਨੇ ਦੱਸਿਆ ਕਿ ਉਹਨਾਂ ਕੋਲ ਉਸ ਟਾਈਮ 'ਤੇ ਕੋਈ ਵੀ ਪੈਸਾ ਨਹੀਂ ਸੀ ਜਿਸ ਕਰਕੇ ਮਜਬੂਰ ਹੋ ਕੇ ਉਹ ਆਪਣੇ ਪੁੱਤ ਨੂੰ ਘਰੇ ਲੈ ਆਈ ਪਰ ਅੱਜ 8 ਦਿਨ ਬੀਤ ਚੱਲੇ ਹਨ ਉਹਨਾਂ ਦੇ ਕੋਲ ਕੋਈ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਘਰ ਵਿੱਚ ਰੋਟੀ ਖਾਣ ਲਈ ਹੈ ਕਿਉਂਕਿ ਉਸ ਦਾ ਪੁੱਤ ਬਾਹਰ ਡਰਾਈਵਰੀ ਕਰਨ ਜਾਂਦਾ ਹੈ ਸੀ ਅਤੇ ਜੋ ਪੈਸੇ ਲੈ ਕੇ ਆਉਂਦਾ ਸੀ ਉਸ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ। ਹੁਣ ਉਹ ਵੀ ਮੰਜੇ ਤੇ ਪੈਣ ਕਰਕੇ ਘਰ ਦਾ ਗੁਜ਼ਾਰਾ ਚੱਲਣਾ ਵੀ ਕਾਫੀ ਮੁਸ਼ਕਿਲ ਹੋ ਚੁੱਕਾ ਹੈ ।
ਪੀੜਤ ਬਜ਼ੁਰਗ ਔਰਤ ਰਣਜੀਤ ਕੌਰ ਨੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਅਪੀਲ ਕਰਦੇ ਹੋਏ ਕਿਹਾ ਕਿ ਉਸ ਦੇ ਪੁੱਤ ਦੀ ਲੱਤ ਦਾ ਆਪਰੇਸ਼ਨ ਕਰਵਾ ਕੇ ਉਸ ਦਾ ਇਲਾਜ ਕਰਵਾ ਦਿਓ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ।
ਜੇ ਕੋਈ ਦਾਨੇ ਸੱਜਣ ਇਸ ਬਜ਼ੁਰਗ ਔਰਤ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਈਲ ਨੰਬਰ ਹੈ 9781703551
ਅਤੇ ਬੈਂਕ ਅਕਾਊਂਟ ਨੰਬਰ ਹੈ
Punjab National Bank
Dalbir Singh
A/C NO - 0672000107278734
IFSC Code --- PUNB0067200