ਤੀਆਂ ਆਪਸੀ ਮਿਲਣੀ ਤੇ ਆਪਸੀ ਸਾਂਝ ਦਾ ਤਿਉਹਾਰ: MLA ਨੀਨਾ ਮਿੱਤਲ
- ਪਿੰਡ ਲੇਹਲਾ ਦੇ ਲੋਕ ਸੇਵਾ ਹਾਲ ਚ ਮਨਾਇਆ ਤੀਆ ਦਾ ਪਵਿੱਤਰ ਤਿਉਹਾਰ
ਕੁਲਵੰਤ ਸਿੰਘ ਬੱਬੂ
ਰਾਜਪੁਰਾ,27 ਜੁਲਾਈ 2024: ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਜ਼ਿਲਾਂ ਪ੍ਰੋਗਰਾਮ ਅਫਸਰ ਅਤੇ ਸੀਡੀਪੀਓ ਰਾਜਪੁਰਾ ਕੋਮਲਪ੍ਰੀਤ ਕੌਰ ਦੀ ਅਗਵਾਈ ਹੇਠ ਹਲਕਾ ਰਾਜਪੁਰਾ ਚ ਪੈਦੇ ਪਿੰਡ ਲੇਹਲਾ ਦੇ ਲੋਕ ਸੇਵਾ ਹਾਲ ਚ ਤੀਆ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ।ਇਸ ਮੌਕੇ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਤੀਆਂ ਆਪਸੀ ਮਿਲਣੀ ਤੇ ਆਪਸੀ ਸਾਂਝ ਦਾ ਤਿਉਹਾਰ ਹੈ, ਸਾਨੂੰ ਜਿਥੇ ਅਪਣੇ ਸਭਿਆਚਾਰ ਪੱਖੋਂ ਅਮੀਰ ਪੰਜਾਬੀ ਵਿਰਸੇ 'ਤੇ ਮਾਣ ਹੈ,ਉਥੇ ਔਰਤਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨਾਂ ਦੇ ਹੁਨਰ ਨੂੰ ਉਭਾਰਨ ਲਈ ਅਤੇ ਆਪਸੀ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਪਿੰਡ ਦੀਆ ਮੁਟਿਆਰਾਂ ਨਾਲ ਗਿੱਧਾਂ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਸੀਡੀਪੀਓ ਰਾਜਪੁਰਾ ਕੋਮਲਪ੍ਰੀਤ ਕੌਰ ਨੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੂੰ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਤੀਆ ਦੇ ਪਵਿੱਤਰ ਤਿਉਹਾਰ ਸਮੇਂ ਕੁੜੀਆਂ ਦੇ ਨੱਚਣ-ਗਾਉਣ ਦਾ ਨਜ਼ਾਰਾ ਆਪਣੇ–ਆਪ ਵਿਚ ਹੀ ਰੰਗਲੇ ਪੰਜਾਬ ਦੀ ਮੂੰਹ ਬੋਲਦੀ ਜਿਥੇ ਤਸਵੀਰ ਬਣ ਜਾਂਦਾ ਹੈ,ਉਥੇ ਮੁਟਿਆਰਾਂ , ਮਾਵਾਂ, ਭੈਣਾਂ- ਭਰਾਵਾਂ-ਭਰਜਾਈਆਂ, ਸਮਾਜਕ ਬੁਰਾਈ ਦਾਜ, ਨਸ਼ੇ ਨਾਲ ਸਬੰਧਤ ਅਤੇ ਹਾਸੇ ਮਜ਼ਾਕ ਆਦਿ ਨਾਲ ਸਬੰਧਤ ਬੋਲੀਆਂ ਪਾ ਕੇ ਖੁਸੀ ਦਾ ਇਜ਼ਹਾਰ ਕਰਦੀਆ ਹਨ।
ਇਸ ਮੌਕੇ ਵੱਖ-ਵੱਖ ਵਿਭਾਗਾਂ ਪੋਸਟ ਆਫਿਸ, ਹੈਲਥ ਗਰੁੱਪ ਨਾਲ-ਨਾਲ ਆਈ ਟੀ ਆਈ ਕੁੜੀਆਂ ਦੀ ਟੀਮ ਨੇ ਫੁਲਕਾਰੀ ਆਦਿ ਦੀਆਂ ਵੰਨਗੀਆਂ ਪੇਸ਼ ਕੀਤੀ।ਇਸ ਮੌਕੇ ਆਂਗਣਵਾੜੀ ਸੈਂਟਰ ਵੱਲੋਂ ਦਿੱਤੇ ਜਾਂਦੇ ਖਾਣੇ ਦੀ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਕੁਆਲਿਟੀ ਵੀ ਚੈਕ ਕੀਤੀ।ਇਸ ਪ੍ਰੋਗਰਾਮ ਰਿਟਾਇਰਡ ਬੀਡੀਪੀਓ ਕਰਮ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਜਸਪ੍ਰੀਤ ਸਿੰਘ ਲੇਹਲਾ, ਅਨਿਲ ਕੁਮਾਰ, ਪ੍ਰਦੀਪ ਸਿੰਘ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ, ਰਾਜਵਿੰਦਰ ਕੌਰ, ਪ੍ਰਧਾਨ ਚਾਰੂ ਚੋਧਰੀ, ਸੁਸ਼ਮਾ ਰਾਣੀ,ਰਮਾ ਜਾਸੂਜਾ, ਸਚਿਨ ਮਿੱਤਲ, ਰਾਜੇਸ਼ ਬੋਵਾ, ਜਗਦੀਪ ਆਲੂਣਾ, ਅਮਰਿੰਦਰ ਮੀਰੀ,ਰਿਪੁਲ, ਅਮਰਜੀਤ ਕੌਰ, ਸੁਰਿੰਦਰਪਾਲ ਕੌਰ, ਹਰਵੰਤ ਕੋਰ ਸਮੇਤ ਸਮੂਹ ਸੁਪਰਵਾਇਜ਼ਰ ਅਤੇ ਪਿੰਡ ਦੀ ਔਰਤਾ ਅਤੇ ਭਬੱਚੇ ਵੱਡੀ ਗਿਣਤੀ ਵਿਚ ਮੌਜੂਦ ਸਨ।