ਦਰਦਨਾਕ ਸੜਕ ਹਾਦਸਾ! ਵਿਆਹ ਦੀ ਵਰ੍ਹੇਗੰਢ 'ਤੇ ਰਾੜਾ ਸਾਹਿਬ ਮੱਥਾ ਟੇਕਣ ਜਾ ਰਹੇ ਬਜ਼ਰਗ ਜੋੜੇ ਦੀ ਮੌਤ
ਰਵਿੰਦਰ ਢਿੱਲੋਂ
ਖੰਨਾ, 22 ਅਪ੍ਰੈਲ 2024- ਖੰਨਾ ਦੇ ਪਿੰਡ ਘੁਡਾਣੀ ਕਲਾਂ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦੋਵੇਂ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਰਾੜਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਰਸਤੇ ਵਿੱਚ ਸਕੂਟੀ ਨੂੰ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ। ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਪਤਨੀ ਦੀ ਲੁਧਿਆਣਾ ਡੀ.ਐਮ.ਸੀ. ਵਿਖੇ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਕੈਂਥ (60) ਅਤੇ ਰਾਜਵਿੰਦਰ ਕੌਰ ਵਾਸੀ ਬੀਜਾ ਵਜੋਂ ਹੋਈ ਹੈ। ਜਰਨੈਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਜਾ ਦੇ ਸਮਰਾਲਾ ਰੋਡ 'ਤੇ ਦਰਜ਼ੀ ਦਾ ਕੰਮ ਕਰਦਾ ਸੀ। ਉਸ ਦਾ ਲੜਕਾ ਗੁਰਸੇਵਕ ਸਿੰਘ ਕਰੀਬ ਛੇ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਦੋ ਧੀਆਂ ਵਿਆਹੀਆਂ ਹੋਈਆਂ ਹਨ। ਦੋਵੇਂ ਬਜ਼ੁਰਗ ਜੋੜਿਆਂ ਨੂੰ ਇਕ ਕੀ ਜੀਤਾ ਵਿਚ ਅਗਨ ਭੇਟ ਕੀਤਾ ਗਿਆ।