ਨਸ਼ਿਆਂ ਖ਼ਿਲਾਫ਼ ਹਰਕਤ ’ਚ ਆਈ ਪੰਜਾਬ ਪੁਲੀਸ
- ਨਸ਼ਾ ਵੇਚਣ ਵਾਲਿਆਂ 'ਤੇ ਚੱਲੇਗਾ ਕਾਨੂੰਨ ਦਾ ਡੰਡਾ : ਡੀਐਸਪੀ ਸੁਖਦੀਪ ਸਿੰਘ/ਐਸ.ਐਚ.ਓ ਰਜੇਸ਼ ਕੁਮਾਰ
ਮਨਜੀਤ ਸਿੰਘ ਢੱਲਾ
ਜੈਤੋ,26 ਜੁਲਾਈ 2024 - ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜੈਤੋ ਦੇ ਛੱਜਘੜਾ ਬਸਤੀ ਵਿਚ ਅੱਧੀ ਦਰਜ਼ਨ ਦੇ ਕਰੀਬ ਨਸ਼ਾਂ ਵੇਚਣ ਵਾਲੇ ਘਰਾਂ ਵਿੱਚ ਜੈਤੋ ਪੁਲਿਸ ਵੱਲੋਂ ਸਰਚ ਅਪ੍ਰੇਸ਼ਨ ਕੀਤਾ ਗਿਆ, ਜਦੋਂ ਹੀ ਪੁਲਿਸ ਦੀ ਟੀਮ ਨਸ਼ਿਆਂ ਦੇ ਹੱਬ ਵਿਚ ਪਹੁੰਚੀ ਤਾਂ ਦਰਜ਼ਨ ਦੇ ਕਰੀਬ ਨਸ਼ਾਂ ਵੇਚਣ ਵਾਲੇ ਤਸਕਰ ਆਪਣੇ ਘਰਾਂ ਨੂੰ ਜ਼ਿੰਦਰੇ ਜੜ੍ਹ ਕੇ ਰਫ਼ੂ ਚੱਕਰ ਹੋ ਗਏ, ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਘਰਾਂ ਵਿੱਚ ਜੋ ਵਾਹਨ ਖੜ੍ਹੇ ਸਨ ਉਨ੍ਹਾਂ ਦੇ ਦਸਤਾਵੇਜਾਂ ਦੀ ਚੈਕਿੰਗ ਵੀ ਕੀਤੀ ਗਈ,ਇਸ ਸਰਚ ਅਪ੍ਰੇਸ਼ਨ ਦੀ ਅਗਵਾਈ ਡੀਐਸਪੀ ਸੁਖਦੀਪ ਸਿੰਘ ਜੈਤੋ ਅਤੇ ਥਾਣਾ ਮੁਖੀ ਜੈਤੋ ਰਜੇਸ਼ ਕੁਮਾਰ ਨੇ ਕੀਤੀ। ਪੁਲਿਸ ਦਾ ਨਸ਼ਿਆਂ ਖ਼ਿਲਾਫ਼ ਸਰਚ ਅਪ੍ਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਦੇ ਦੱਸਣ ਅਨੁਸਾਰ ਇਹ ਸਰਚ ਅਪ੍ਰੇਸ਼ਨ ਲਗਾਤਾਰ ਚੱਲੇਗਾ, ਜਿਸ ਵਿੱਚ ਪੁਲੀਸ ਨੇ ਸ਼ੱਕੀ ਲੋਕਾਂ ਨੂੰ ਰਾਊਂਡਅਪ ਕੀਤਾ।
ਸਰਚ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਜੈਤੋ ਸ਼ਹਿਰ ਵਿਚ ਅੱਧੀ ਦਰਜਨ ਤੋਂ ਵੱਧ ਥਾਵਾਂ ਉੱਪਰ ਇਹ ਜਾਂਚ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਾਂ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨਾਲ ਦਬੰਗ ਪੁਲਿਸ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਪੁਲੀਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਜੋ ਵਿਅਕਤੀ ਨਸ਼ਾਂ ਵੇਚੇਗਾ ਉਨ੍ਹਾਂ ਲਈ ਕਾਨੂੰਨ ਦਾ ਡੰਡਾ ਸਖ਼ਤ ਚੱਲੇਗਾ ਅਤੇ ਜੇਲ੍ਹ ਵਿਚ ਭੇਜਣ ਲਈ ਲੰਮਾਂ ਵੀਜ਼ਾ ਲੱਗੇਗਾ। ਉਹਨਾਂ ਨੇ ਨਸ਼ਾਂ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਫਿਰ ਸ਼ਹਿਰ ਛੱਡ ਜਾਣ ਜਾਂ ਫਿਰ ਨਸ਼ਾਂ ਵੇਚਣਾ ਬੰਦ ਕਰ ਦੇਣ। ਇਸ ਮੌਕੇ ਪੁਲੀਸ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਜਾਂ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਥਾਣਾ ਜੈਤੋ ਦੇ ਪੁਲਿਸ ਕਰਮਚਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ।