ਪਟਿਆਲਾ ਪੁਲਿਸ ਵੱਲੋਂ ਟਾਰਗੇਟ ਕਿਲਿੰਗ ਅਤੇ ਫਿਰੌਤੀਆਂ ਲੈਣ ਵਾਲੇ ਗੈਂਗ ਦੇ ਕਰਿੰਦੇ ਅਸਲੇ ਸਣੇ ਗ੍ਰਿਫਤਾਰ
ਜੀ ਐਸ ਪੰਨੂ
ਪਟਿਆਲਾ, 27 ਮਈ, 2024- ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਦੀ ਨਿਗਰਾਨੀ ਹੇਠ ਬਿਕਰਮਜੀਤ ਬਰਾੜ PPS DSP ਰਾਜਪੁਰਾ ਅਤੇ ਅਵਤਾਰ ਸਿੰਘ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸ਼ਲ ਕੇਸ ਪਟਿਆਲਾ ਦਰਜ ਕਰਕੇ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਬਨੂੰੜ, ਸ਼ੁਭੀਰ ਸਿੰਘ ਉਰਫ ਸ਼ੁਭੀ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਨਾਭਾ ਸਾਹਿਬ ਜੀਰਕਪੁਰ ਨੂੰ ਕਾਬੂ ਕਰ ਕਰਕੇ, ਨਜਾਇਜ ਅਸਲੇ ਅਤੇ 16 ਜਿੰਦਾ ਕਾਰਤੂਸ ਸਮੇਤ ਜਾਅਲੀ ਨੰਬਰ ਕਾਰ ਮਾਰਕਾ ਸਵਿਫਟ ਡਿਜਾਇਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਹਨਾ ਦੇ ਦੋ ਸਾਥੀ ਪਵਨ ਵਾਸੀ ਫੋਕਲ ਪੁਆਇੰਟ ਰਾਜਪੁਰਾ,ਵਿਪਨ ਕੁਮਾਰ ਉਰਫ ਕਰਨ ਵਾਸੀ ਬਨੂੰੜ ਦੀ ਗ੍ਰਿਫਤਾਰੀ ਬਾਕੀ ਹੈ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ, ਫੜੇ ਗਏ ਦੋਵਾਂ ਦਾ ਕ੍ਰੀਮੀਨਲ ਰਿਕਾਰਡ ਹੈ ਜੋ ਇਹ ਦੋਵੇ ਵਿਦੇਸ਼ਾ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਓਪਰੇਟ ਕੀਤੇ ਜਾਂਦੇ ਹਨ, ਇਹਨਾ ਦੋਵਾ ਤੋਂ ਵਿਦੇਸ਼ਾ ਵਿੱਚ ਬੈਠੇ ਗੈਂਗਸਟਰ ਟਾਰਗੇਟ ਕਿਲਿੰਗ, ਫਿਰੋਤੀ ਅਤੇ ਸਮੱਗਲਿੰਗ ਦੀਆ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ, ਹੁਣ ਵੀ ਇਹਨਾ ਦੋਵਾਂ ਵਾਲੋਂ ਟਾਰਗੇਟ ਕਿਲਿੰਗ ਕਰਨੀ ਸੀ। ਹਰਜਿੰਦਰ ਸਿੰਘ ਉਰਫ ਲਾਡੀ ਵੱਲੋਂ ਪਹਿਲਾ ਵੀ ਪੰਚਕੂਲਾ ਵਿਖੇ ਮੀਤ ਬਾਊਂਸਰ ਦਾ ਗੋਲੀਆ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਸ਼ੁਭੀਰ ਪਰ ਨਸੇ ਦੀ ਤਸਕਰੀ ਦੇ ਮੁਕੱਦਮੇ ਦਰਜ ਹਨ। ਇੰਨਾ ਨੂੰ ਇਹ ਅਸਲਾ ਇਹਨਾ ਦੇ ਵਿਦੇਸ਼ ਵਿੱਚ ਬੈਠੇ ਸਾਥੀ ਵੱਲੋਂ ਬਨੂੰੜ ਵਿਖੇ ਮੁਹੱਈਆ ਕਰਵਾਇਆ ਗਿਆ ਸੀ। ਇਹਨਾ ਦੀ ਵੱਖ-ਵੱਖ ਗੈਂਗਵਾਰਾ ਵਿੱਚ ਸਮੂਲੀਅਤ ਅਤੇ ਵਿਦੇਸ਼ਾ ਵਿੱਚ ਬੈਠੇ ਗੈਂਗਸਟਰਾ ਨਾਲ ਸਬੰਧ ਹੋਣ ਦੇ ਅਸਾਰ ਹਨ। ਇਸ ਤੋਂ ਇਲਾਵਾ ਇਨਾ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।