← ਪਿਛੇ ਪਰਤੋ
ਪ੍ਰਕਾਸ਼ ਸਿੰਘ ਬਾਦਲ 95 ਵਰ੍ਹਿਆਂ ਦੇ ਹੋਏ ਚੰਡੀਗੜ੍ਹ, 8 ਦਸੰਬਰ,2022: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ 95 ਸਾਲਾਂ ਦੇ ਹੋ ਗਏ ਹਨ। ਉਹਨਾਂ ਦਾ ਜਨਮ 8 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਨੇੜਲੇ ਮਲੋਟ ਵਿਖੇ ਹੋਇਆ ਸੀ। ਉਹ 1947 ਵਿਚ ਰਾਜਨੀਤੀ ਵਿਚ ਆਏ ਤੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸਰਪੰਚ ਬਣੇ। ਇਸ ਉਪਰੰਤ ਉਹ ਬਲਾਕ ਸੰਮਤੀ ਦੇ ਚੇਅਰਮੈਨ ਬਣੇ ਤੇ ਫਿਰ 1957 ਵਿਚ ਲੰਬੀ ਤੋਂ ਪਹਿਲੀ ਵਾਰ ਵਿਧਾਇਕ ਬਣੇ। ਉਹ ਪਹਿਲੀ ਵਾਰ 2022 ਦੀਆਂ ਚੋਣਾਂ ਵਿਚ ਹਾਰੇ ਜਦੋਂ ਕਿ ਇਸ ਤੋਂ ਪਹਿਲਾਂ ਲਗਾਤਾਰ 9 ਵਾਰ ਵਿਧਾਇਕ ਚੁਣੇ ਜਾਂਦੇ ਰਹੇ ਹਨ। ਇਸ ਵੇਲੇ ਉਹਨਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਹਨ।
Total Responses : 25561