ਪੰਜਾਬ ਬਾਇਓ ਫਰਟੀਲਾਈਜ਼ਰ ਮੈਨੂਫੈਕਚਰਿੰਗ ਐਂਡ ਮਾਰਕਿੰਟਿੰਗ ਐਸੋਸੀਏਸ਼ਨ ਦਾ ਗਠਨ-ਅਮਨ ਸ਼ਰਮਾ ਪ੍ਰਧਾਨ ਅਤੇ ਸੰਜੀਵ ਬਾਂਸਲ ਜਨਰਲ ਸਕੱਤਰ ਬਣੇ
ਚੰਡੀਗੜ੍ਹ, 28 ਨਵੰਬਰ, 2023:
ਪੰਜਾਬ ਬਾਇਓ ਫਰਟੀਲਾਈਜ਼ਰ ਮੈਨੂਫੈਕਚਰਿੰਗ ਐਂਡ ਮਾਰਕਿੰਟਿੰਗ ਐਸੋਸੀਏਸ਼ਨ ਦਾ ਗਠਨ ਬੀਤੇ ਦਿਨੀ ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਦੀਆ ਕੰਪਨੀਆ ਨੇ ਹਿੱਸਾ ਲਿਆ। ਇਸ ਮੌਕੇ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਪੈਟਰਨ ਸ੍ਰੀ ਪਵਨ ਸ਼ਰਮਾ, ਚੈਅਰਮੈਨ ਸ੍ਰੀ ਚੰਦਰ ਗੋਇਲ, ਪ੍ਰਧਾਨ ਸ੍ਰੀ ਅਮਨ ਸ਼ਰਮਾ, ਜਨਰਲ ਸਕੱਤਰ ਸ੍ਰੀ ਸੰਜੀਵ ਬਾਂਸਲ, ਉੱਪ ਪ੍ਰਧਾਨ ਸ੍ਰੀ ਪ੍ਰਿੰਸ ਗਰਗ ਅਤੇ ਸ੍ਰੀ ਸੁਭਾਸ਼ ਗੋਇਲ, ਜੁਆਇੰਟ ਸਕੱਤਰ ਸ੍ਰੀ ਪ੍ਰਦੀਪ ਢੱਲ ਨੂੰ ਨਿਯੁਕਤ ਕੀਤਾ ਗਿਆ। ਇਸ ਤੋੰ ਇਲਾਵਾ ਇੱਕ ਟੈਕਨੀਕਲ ਐਕਸਪਰਟ ਟੀਮ ਵੀ ਬਣਾਈ ਗਈ। ਜਿਸ ਵਿੱਚ ਡਾ. ਪੀ.ਐਨ ਸਿੰਘ, ਡਾ. ਵੀ.ਕੇ ਸੈਣੀ, ਡਾ. ਪੀ.ਕੇ.ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਚੋਣ ਤੋਂ ਬਾਅਦ ਪ੍ਰਧਾਨ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਸੰਜੀਵ ਬਾਂਸਲ ਨੇ ਕਿਹਾ ਕਿ ਇਸ ਐਸੋਸੀਏਸ਼ਨ ਦਾ ਮੁੱਖ ਮੰਤਵ ਇਹ ਹੈ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਕਿਸਾਨਾ ਦੀ ਭਲਾਈ ਲਈ ਯੋਗ ਕਦਮ ਚੁੱਕੇ ਜਾਣ ਅਤੇ ਸਰਕਾਰ ਤੇ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ।
ਇਸ ਮੌਕੇ ਹੋਰਨਾ ਤੋੰ ਇਲਾਵਾ ਰਮੇਸ਼ ਬਾਂਸਲ, ਸੁਨੀਲ ਗੁਪਤਾ, ਰਾਮ ਅਵਤਾਰ ਗਰਗ, ਯੋਗੇਸ਼ ਮਦਾਨ, ਰਜੇਸ਼ ਸਚਦੇਵਾ, ਮਾਲਵਿੰਦਰ ਸਿੰਘ, ਹੈਲਿਕ ਬਾਂਸਲ, ਯਤਿਨ ਗੋਇਲ, ਜਸਵਿੰਦਰ ਸਿੰਘ ਨਾਗਪਾਲ, ਜਤਿੰਦਰ ਸਿੰਘ, ਸੁਰਿੰਦਰ ਸਿੰਘ ਨਾਗਪਾਲ, ਮਨਦੀਪ ਸਿੰਘ ਆਦਿ ਹਾਜ਼ਰ ਸਨ।