← ਪਿਛੇ ਪਰਤੋ
ਫੌਜ ’ਚ ਇਕ ਰੈਂਕ-ਇਕ ਪੈਨਸ਼ਨ ਦਾ ਮਾਮਲਾ ਹੁਣ ਕੈਬਨਿਟ ਕੋਲ ਪੁੱਜਾ, ਪੜ੍ਹੋ ਵੇਰਵਾ ਕੁਲਜਿੰਦਰ ਸਿੰਘ ਸਰਾ ਚੰਡੀਗੜ੍ਹ, 7 ਦਸੰਬਰ,2022: ਭਾਰਤੀ ਫੌਜ ਵਿਚ 1 ਜੁਲਾਈ 2019 ਤੋਂ ਇਕ ਰੈਂਕ-ਇਕ ਪੈਨਸ਼ਨ ਦਾ ਮਾਮਲਾ ਹੁਣ ਕੇਂਦਰੀ ਮੰਤਰੀ ਮੰਡਲ ਕੋਲ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਵੈਟਰਨ ਰਾਜੇਸ਼ਵਰ ਸਿੰਘ ਵੱਲੋਂ ਲਿਖੇ ਪੱਤਰ ਦੇ ਜਵਾਬ ਵਿਚ ਆਰਮੀ ਪੇਅ ਸੈਕਸ਼ਨ ਵੱਲੋਂ ਦੱਸਿਆ ਗਿਆ ਕਿ 1 ਜੁਲਾਈ 2019 ਤੋਂ ਇਕ ਰੈਂਕ-ਇਕ ਪੈਨਸ਼ਨ ਦੇਣ ਦੇ ਮਾਮਲੇ ਵਿਚ ਨੋਟ ਬਣਾ ਕੇ ਕੈਬਨਿਟ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ। ਜਿਵੇਂ ਹੀ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਇਸ ਬਾਰੇ ਸਾਰੇ ਸਬੰਧਤ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
Total Responses : 25561