← ਪਿਛੇ ਪਰਤੋ
ਬਠਿੰਡਾ ਛਾਉਣੀ 'ਚ ਟੈਂਕਾਂ ਦੀ ਜਾਸੂਸੀ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ,26 ਨਵੰਬਰ 2023 :ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਲਈ ਭਾਰਤੀ ਫ਼ੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਵਾਲੇ ਆਟੋ ਚਾਲਕ ਅੰਮ੍ਰਿਤਪਾਲ ਗਿੱਲ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫਤਾਰੀ ਲੰਘੀ 23 ਨਵੰਬਰ ਨੂੰ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮ ਰਾਮਪੁਰਾ ਫੂਲ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਇਸ ਦੇ ਸਹਾਇਕ ਰਿਆਜ਼ੂਦੀਨ ਨੂੰ ਲਖਨਊ ਦੇ ਏ.ਟੀ.ਐਮ ਕਾਬੂ ਕਰਨ ਵਿੱਚ ਸਫਲ ਹੋ ਸਕੀ ਹੈ।ਲਖਨਊ ਪੁਲਿਸ ਹੁਣ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਲਖਨਊ ਟਰਾਂਜਿਟ ਰਿਮਾਂਡ ਦੀ 'ਤੇ ਲੈ ਗਈ ਹੈ। ਹੁਣ ਤੱਕ ਦੀ ਜਾਂਚ ਅਤੇ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਭਾਰਤੀ ਟੈਂਕਾਂ ਦੀ ਜਾਣਕਾਰੀ ਆਈਐਸਆਈ ਨੂੰ ਭੇਜਦੇ ਸਨ।
Total Responses : 25561