ਬਾਦਲਾਂ ਦੀ ਹਿੱਕ 'ਤੇ ਬਣੇਗੀ ਮਾਲਵਾ ਨਹਿਰ: ਭਗਵੰਤ ਮਾਨ (ਵੀਡੀਓ ਵੀ ਵੇਖੋ)
ਸ਼੍ਰੀ ਮੁਕਤਸਰ ਸਾਹਿਬ, 27 ਜੁਲਾਈ 2024- ਸੀਐੱਮ ਭਗਵੰਤ ਮਾਨ ਦੇ ਵਲੋਂ ਅੱਜ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮਾਲਵਾ ਨਹਿਰ ਬਾਦਲਾਂ ਦੀ ਹਿੱਕ ਤੇ ਬਣੇਗੀ। ਉਨ੍ਹਾਂ ਕਿਹਾ ਕਿ, ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ।
ਭਗਵੰਤ ਮਾਨ ਨੇ ਬਾਦਲਾਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ, ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮਾਨ ਨੇ ਕਿਹਾ ਕਿ, ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ, ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ, 1947 ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ।