ਬੀਕੇਯੂ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਮੀਟਿੰਗ ਚ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਕੀਤੀ ਵਿਚਾਰ ਚਰਚਾ
ਰਵਿੰਦਰ ਸਿੰਘ ਢਿੱਲੋਂ
ਪਾਇਲ, 26 ਜੁਲਾਈ 2024 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਮਨੋਹਰ ਸਿੰਘ ਕਲਾਹੜ ਦੀ ਪ੍ਰਧਾਨਗੀ ਹੇਠ ਡੇਹਲੋਂ ਗੁਰਦੁਆਰਾ ਸਾਹਿਬ ਵਿਖੇ ਹੋਈ,ਮੀਟਿੰਗ ਚ ਕੇਂਦਰ ਵਲੋਂ ਤਿੰਨ ਕਾਲੇ ਕਾਨੂੰਨਾ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਕਿ ਮੋਦੀ ਸਰਕਾਰ ਵੱਲੋਂ ਦੇਸ਼ੀ ਕਾਨੂੰਨ ਬਣਾਉਣ ਦੇ ਬਹਾਨੇ ਅਸਲy ਵਿਚ ਲੋਕਾਂ ਦੇ ਜਮਹੂਰੀ ਅਧਿਕਾਰਾ ਨੂੰ ਖ਼ਤਮ ਕੀਤਾ ਜਾ ਰਿਹਾ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਕੇ ਪੁਲੀਸ ਦੇ ਵੱਧ ਅਧਿਕਾਰ ਦੇ ਕੇ ਮਨਮਰਜ਼ੀ ਕਰਵਾਉਣਗੇ ਜਿਸ ਦਾ ਵਿਰੋਧ ਬੁੱਧੀਜੀਵੀ,ਵਕੀਲਾਂ , ਜੱਜਾਂ ਤੇ ਕਿਸਾਨਾਂ ਮਜਦੂਰਾ ਵਲੋਂ ਕੀਤਾ ਜਾ ਰਿਹਾ ਹੈ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਨੇ ਕਿਹਾ ਕਿ ਲੋਕ ਰੋਹ ਨੂੰ ਦਬਾਉਣ ਲਈ ਤੇ ਵਿਸ਼ਵ ਵਪਾਰ ਸ਼ੰਸਥਾ,ਕਾਰਪੋਰੇਟਾ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਰਕਾਰ ਫਾਸ਼ੀਵਾਦ ਵੱਲ ਵੱਧ ਰਹੀ ਹੈ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਫੰਡਾਂ ਦੀ ਪਾਰਦਰਸ਼ੀ ਬਾਰੇ ਸਾਰੇ ਪਿੰਡ ਆਪਣਾ ਆਪਣਾ ਹਿਸਾਬ ਕਿਤਾਬ ਕਰਕੇ ਇੱਕ ਹਫ਼ਤੇ ਦੇ ਅੰਦਰ ਬਲਾਕਾਂ ਤੱਕ ਦੇਣ, ਮੀਟਿੰਗ ਵਿੱਚ ਚਰਨਜੀਤ ਸਿੰਘ ਫੱਲੇਵਾਲ,ਹਰਜੀਤ ਸਿੰਘ ਘਲੋਟੀ,ਬਲਵੰਤ ਸਿ ਘੁਡਾਣੀ ਗੁਰਦੀਪ ਸਿੰਘ ਜ਼ੀਰਖ ਨਾਜਰ ਸਿੰਘ ਸਿਆੜ ਗੁਰਪ੍ਰੀਤ ਸਿੰਘ ਨੂਰਪਰਾ, ਜਸਵੀਰ ਸਿੰਘ ਅਸ਼ਗਰੀਪੁਰ ਜਸਵੀਰ ਸਿੰਘ ਖੱਟੜਾ,ਗੁਰਦੇਵ ਸਿੰਘ ਨਾਰੰਗਵਾਲ ਵੀ ਸ਼ਾਮਲ ਹੋਏ।