← ਪਿਛੇ ਪਰਤੋ
ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ ਪਹਿਲਾ T20 ਮੈਚ ਖੇਡਿਆ ਜਾਵੇਗਾ ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਦੂਜਾ ਅਤੇ ਤੀਜਾ ਮੈਚ ਵੀ ਉਸੇ ਸਮੇਂ ਸ਼ੁਰੂ ਹੋਵੇਗਾ। ਤੁਸੀਂ ਸੋਨੀ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਭਾਰਤ ਅਤੇ ਸ਼੍ਰੀਲੰਕਾ ਸੀਰੀਜ਼ ਦਾ ਲਾਈਵ ਟੈਲੀਕਾਸਟ ਦੇਖ ਸਕੋਗੇ। ਭਾਰਤ ਦੀ ਕਮਾਨ ਸੂਰਿਆਕੁਮਾਰ ਯਾਦਵ ਦੇ ਹੱਥਾਂ 'ਚ ਹੋਵੇਗੀ, ਜਦਕਿ ਚਰਿਥ ਅਸਾਲੰਕਾ ਸ਼੍ਰੀਲੰਕਾ ਟੀਮ ਦੀ ਕਮਾਨ ਸੰਭਾਲਣਗੇ। ਭਾਰਤੀ ਟੀਮ ਸ਼੍ਰੀਲੰਕਾ ਦੌਰੇ ਦੌਰਾਨ ਪੱਲੇਕੇਲੇ 'ਚ ਤਿੰਨ ਟੀ-20 ਮੈਚ ਖੇਡੇਗੀ। ਇਸ ਤੋਂ ਬਾਅਦ ਕੋਲੰਬੋ 'ਚ ਤਿੰਨ ਵਨਡੇ ਖੇਡੇ ਜਾਣਗੇ।
Total Responses : 25561