ਮਾਨਸੂਨ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ 30 ਜੂਨ ਤਕ ਹੜ੍ਹ ਰੋਕਥਾਮ ਦੀ ਤਿਆਰੀਆਂ ਪੂਰੀਆਂ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼- ਨਾਇਬ ਸਿੰਘ ਸੈਣੀ
ਚੰਡੀਗੜ੍ਹ, 11 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਾਨਸੂਨ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ 30 ਜੂਨ ਤਕ ਹੜ੍ਹ ਰੋਕਥਾਮ ਦੀ ਤਿਆਰੀਆਂ ਪੂਰੀਆਂ ਕਰ ਲੈਣ। ਪਿਛਲੇ ਸਾਲ ਹੜ੍ਹ ਨਾਲ ਅੰਬਾਲਾ, ਕੁਰੂਕਸ਼ੇਤਰ ਜਿਲ੍ਹੇ ਕਾਫੀ ਪ੍ਰਭਾਵਿਤ ਹੋਏ ਸਨ। ਸ਼ਾਰਟ-ਟਰਮ ਸਕੀਮਾਂ ਦੇ ਕਾਰਜ ਪੂਰਾ ਕਰਵਾਉਣਾ ਯਕੀਨੀ ਕਰਨ।
ਮੁੱਖ ਮੰਤਰੀ ਅੱਜ ਇੱਥੇ ਹੜ੍ਹ ਰੋਕਥਾਮ ਦੀ ਤਿਆਰੀਆਂ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਡਾ. ਅਭੈ ਸਿੰਘ ਯਾਦਵ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਰਜਵਾਹਿਆਂ ਤੇ ਨਾਲਿਆਂ ਦੇ ਤੱਟਬੰਨ੍ਹਾਂ ਨੂੰ ਮਜਬੂਤ ਕਰਨ ਲਈ ਮਿੱਟੀ ਭਰਾਈ ਦਾ ਕੰਮ ਤੁਰੰਤ ਸ਼ੁਰੂ ਕਰ ਦੇਣ ਕਿਉਂਕਿ 15 ਜੂਨ ਦੇ ਬਾਅਦ ਝੋਨਾ ਰੋਪਾਈ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਪਾਣੀ ਭਰਿਆ ਹੋਣ ਦੇ ਕਾਰਨ ਮਿੱਟੀ ਚੁੱਕਣ ਦੇ ਕੰਮ ਵਿਚ ਮੁਸ਼ਕਲ ਆਵੇਗੀ। ਜਮੀਂਦਾਰ ਦਾ ਖੇਤ ਵੀ ਖਾਲੀ ਨਹੀਂ ਰਹਿੰਦੇ।
ਮੂੱਖ ਮੰਤਰੀ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਜੇਕਰ ਪਿਛਲੇ ਸਾਲ ਦੀ ਤਰ੍ਹਾ ਹੜ੍ਹ ਦੇ ਹਾਲਾਤ ਹੋਏ ਤਾਂ ਦੋਸ਼ੀ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਹਿਰ ਦੀ ਗਾਦ ਦੀ ਮਿੱਟੀ ਕੱਢਣ ਲਈ ਵਿਭਾਗ ਵੱਲੋਂ ਜਿਨ੍ਹੀ ਵੀ ਜਰੂਰੀ ਹੋਵੇ ਜੇਸੀਬੀ ਕਿਰਾਏ 'ਤੇ ਲਈ ਜਾਣ। ਉਨ੍ਹਾਂ ਨੇ ਕਿਹਾ ਕਿ ਅੰਬਾਲਾ ਦੇ ਹਰੜਾ-ਹਰੜੀ, ਸ਼ੇਰਗੜ੍ਹ, ਚਾਂਦਪੁਰਾ, ਸ਼ਾਹਪੁਰ, ਹੇਮਾਮਾਜਰਾ, ਰਾਮਪੁਰ, ਸਸੇੜੀ, ਕੁਰੂਕਸ਼ੇਤਰ ਦੇ ਝਾਂਸਾ, ਜਲਬੇਹੜ ਅਤੇ ਕੈਥਲ ਦੇ ਗ੍ਰਹਿਲਾ ਚੀਕਾ ਤਕ ਦੇ ਪਿੰਡ ਕਾਫੀ ਪ੍ਰਭਾਵਿਤ ਹੋਏ ਸਨ। ਇਸ ਵਾਰ ਮਾਨਸੂਨ ਤੋਂ ਪਹਿਲਾਂ ਕੀਤੀ ਜਾ ਰਹੀ ਤਿਆਰੀਆਂ ਵਿਚ ਲਾਪ੍ਰਵਾਹੀ ਦੇ ਚਲਦੇ ਜੇਕਰ ਹੜ੍ਹ ਦੇ ਹਾਲਾਤ ਬਣੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹੜ੍ਹ ਸੰਭਾਵਿਤ 320 ਹੋਟਸਪੋਟ ਚੋਣ ਕੀਤੇ ਗਏ ਸਨ ਅਤੇ ਸ਼ਾਟਟਰਮ ਸਕੀਮ ਤਿਆਰ ਕੀਤੀਆਂ ਗਈਆਂ ਸਨ। ਹੁਣ ਤਕ 44 ਸਕੀਮਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ 179 ਸਕੀਮਾਂ 'ਤੇ ਕੰਮ ਚੱਲ ਰਿਹਾ ਹੈ।
ਮੁੱਖ ਮੰਤਰੀ ਨੇ ਸਖਤ ਐਕਸ਼ਨ ਲੈਂਦੇ ਹੋਏ ਕਿਹਾ ਕਿ ਸਮੇਂ ਦੀ ਕਮੀ ਨੁੰ ਦੇਖਦੇ ਹੋਏ ਬਾਕੀ ਕੰਮ ਵਿਭਾਗ ਆਪਣੇ ਪੱਧਰ 'ਤੇ ਯੂੱਧਪੱਧਰ 'ਤੇ ਕਰਵਾਉਣ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਕ ਪੋਰਟਲ ਬਣਾਇਆ ਜਾਵੇ ਅਤੇ ਮਾਨਸੂਨ ਤੋਂ ਪਹਿਲਾਂ ਹੜ੍ਹ ਨਾਲ ਸਬੰਧਿਤ ਜਿਨ੍ਹੇ ਵੀ ਕੰਮ ਕੀਤੇ ਜਾ ਰਹੇ ਹਨ, ਉਸ ਦੀ ਰੋਜਾਨਾ ਦੀ ਰਿਪੋਰਟ ਇਸ ਪੋਰਟਲ 'ਤੇ ਅਪਲੋਡ ਹੋਵੇ। ਪਿੰਡ ਦੇ ਸਰਪੰਚ ਨੂੰ ਵੀ ਨਾਲ ਲੈ ਕੇ ਵੀਡੀਓ ਬਣਾ ਕੇ ਇਸ ਪੋਰਟਲ 'ਤੇ ਅਪਲੋਡ ਕੀਤਾ ਜਾਵੇ ਤੇ ਖੁਦ ਵੀ ਇਸ ਪੋਰਟਲ ਦੀ ਮਾਨੀਟਰਿੰਗ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕੁੱਲ ਹੀ ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਡਾ. ਅਭੈ ਸਿੰਘ ਯਾਦਵ, ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ ਤੇ ਮੁੱਖ ਮੰਤਰੀ ਦੇ ਸਾਲਹਕਾਰ ਭਾਰਤ ਭੂਸ਼ਨ ਭਾਰਤੀ, ਅੰਬਾਲਾ ਕੁਰੂਕਸ਼ੇਤਰ ਤੇ ਕੈਥਲ ਜਿਲ੍ਹਿਆਂ ਦੇ ਹੜ੍ਹ ਸੰਭਾਵਿਤ ਖੇਤਰਾਂ ਦਾ ਦੌਰਾ ਕਰ ਉਸ ਦੀ ਰਿਪੋਰਟ ਤਿਆਰ ਕਰਣਗੇ। ਊਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਹੜ੍ਹ ਰੋਕਥਾਮ ਨੂੰ ਲੈ ਕੇ ਕੀਤੀ ਜਾ ਰਹੀ ਤਿਆਰੀਆਂ ਲੋਕਾਂ ਨੁੰ ਧਰਾਤਲ 'ਤੇ ਨਜਰ ਆਉਣੀ ਚਾਹਦੀ ਹੈ ਅਤੇ ਉਹ ਖੁਦ 13 ਜੂਨ ਨੁੰ ਤਿਆਰੀਆਂ ਦਾ ਜਾਇਜਾ ਲੈਣਗੇ।
ਮੀਟਿੰਗ ਵਿਚ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ, ਸਲਾਹਕਾਰ ਬੀਬੀ ਭਾਰਤੀ, ਵਿਭਾਗ ਦੇ ਤਿੰਨੋਂ ਇੰਜੀਨੀਅਰ ਪ੍ਰਮੁੱਖ, ਸਰਕਲ ਇੰਜੀਨੀਅਰ ਅਤੇ ਹੋਰ ਅਧਿੱਕਾਰੀ ਮੌਜੂਦ ਸਨ।