← ਪਿਛੇ ਪਰਤੋ
ਮੁੰਬਈ ਦਸਤਾਰਧਾਰੀ ਟੀ ਟੀ ਈ ਜਸਬੀਰ ਸਿੰਘ ਨਾਲ ਕੁੱਟਮਾਰ ਕਰਨ ਵਾਲਿਆਂ ਨੇ ਮੰਗੀ ਲਿਖਤੀ ਮੁਆਫੀ ਮੁੰਬਈ/ਅੰਮ੍ਰਿਤਸਰ, 18 ਅਗਸਤ, 2024: ਮੁੰਬਈ ਵਿਚ ਲੋਕਲ ਟਰੇਨ ਵਿਚ ਦਸਤਾਰਧਾਰੀ ਟੀ ਟੀ ਈ ਜਸਬੀਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਪੁਲਿਸ ਕੋਲ ਸ਼ਿਕਾਇਤ ਪੁੱਜਣ ਮਗਰੋਂ ਹੁਣ ਲਿਖਤੀ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਾਇਆ ਹੈ। ਟੀ ਟੀ ਈ ਜਸਬੀਰ ਸਿੰਘ ਨੇ ਏ ਸੀ ਡੱਬੇ ਵਿਚ ਬਿਨਾਂ ਟਿਕਟ ਸਫਰ ਕਰਨ ’ਤੇ ਇਹਨਾਂ ਨੂੰ ਜ਼ੁਰਮਾਨਾ ਲਗਾ ਦਿੱਤਾ ਸੀ ਜਿਸ ਮਗਰੋਂ ਇਹਨਾਂ ਨੇ ਟੀ ਟੀ ਈ ਨਾਲ ਕੁੱਟਮਾਰ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਦੋਸ਼ੀਆਂ ਨੇ ਲਿਖਤੀ ਮੁਆਫੀ ਮੰਗ ਲਈ ਹੈ।
Total Responses : 182