ਯੂ ਜੀ ਸੀ ਨੇ ਬਦਲੇ ਨਿਯਮ, ਪੜ੍ਹੋ ਹੁਣ ਪੀ ਐਚ ਡੀ ਕਰਨੀ ਕਿਉਂ ਹੋਵੇਗੀ ਸੁਖਾਲੀ
ਨਵੀਂ ਦਿੱਲੀ, 22 ਅਪ੍ਰੈਲ, 2024: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ ਜੀ ਸੀ) ਨੇ ਪੀ ਐਚ ਡੀ ਕਰਨ ਲਈ ਨਿਯਮਾਂ ਵਿਚ ਤਬਦੀਲੀ ਕੀਤੀ ਹੈ ਮੁਤਾਬਕ ਹੁਣ ਇਹ ਡਿਗਰੀ ਕਰਨੀ ਸੁਖਾਲੀ ਹੋ ਜਾਵੇਗੀ।
ਯੂ ਜੀ ਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚਾਰ ਸਾਲਾ ਅੰਡਰਗ੍ਰੈਜੂਏਟ ਡਿਗਰੀਆਂ ਵਾਲੇ ਵਿਦਿਆਰਥੀ ਹੁਣ ਸਿੱਧੇ ਨੈੱਟ ਦੀ ਪ੍ਰੀਖਿਆ ਦੇ ਸਕਦੇ ਹਨ ਅਤੇ ਪੀਐੱਚਡੀ ਕਰ ਸਕਦੇ ਹਨ। ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਨਾਲ ਜਾਂ ਉਸ ਤੋਂ ਬਿਨਾਂ ਪੀਐੱਚਡੀ ਕਰਨ ਲਈ ਵਿਦਿਆਰਥੀਆਂ ਨੂੰ ਚਾਰ ਸਾਲਾ ਅੰਡਰਗ੍ਰੈਜੂਏਟ ਕੋਰਸ ’ਚ ਘੱਟੋ-ਘੱਟ 75 ਫ਼ੀਸਦ ਨੰਬਰ ਜਾਂ ਉਸ ਦੇ ਬਰਾਬਰ ਗਰੇਡ ਲੈਣੇ ਪੈਣਗੇ। ਉਹਨਾਂ ਦੱਸਿਆ ਕਿ ਹੁਣ ਤੱਕ ਨੈਸ਼ਨਲ ਐਲਿਜੀਬਿਲਿਟੀ ਟੈਸਟ (ਨੈੱਟ) ਲਈ ਉਮੀਦਵਾਰ ਨੂੰ ਮਾਸਟਰਜ਼ ਡਿਗਰੀ ’ਚ 55 ਫ਼ੀਸਦ ਨੰਬਰ ਲੈਣੇ ਪੈਂਦੇ ਸਨ। ਉਹਨਾਂ ਦੱਸਿਆ ਕਿ ਚਾਰ ਸਾਲਾ ਅੰਡਰਗ੍ਰੈਜੂਏਟ ਡਿਗਰੀਆਂ ਵਾਲੇ ਵਿਦਿਆਰਥੀ ਹੁਣ ਸਿੱਧੇ ਪੀਐੱਚਡੀ ਕਰ ਸਕਦੇ ਹਨ ਅਤੇ ਨੈੱਟ ਲਈ ਅਪੀਅਰ ਹੋ ਸਕਦੇ ਹਨ। ਅਜਿਹੇ ਉਮੀਦਵਾਰ ਚਾਰ ਸਾਲਾ ਡਿਗਰੀ ਪ੍ਰੋਗਰਾਮ ’ਚ ਲਏ ਗਏ ਵਿਸ਼ਿਆਂ ਤੋਂ ਇਲਾਵਾ ਕਿਸੇ ਵੀ ਵਿਸ਼ੇ ’ਚ ਪੀਐੱਚਡੀ ਕਰ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਚਾਰ ਸਾਲਾ ਜਾਂ ਅੱਠ ਸਮੈਸਟਰ ਦਾ ਬੈਚੁਲਰ ਡਿਗਰੀ ਪ੍ਰੋਗਰਾਮ ਪਾਸ ਕਰਨ ਵਾਲੇ ਵਿਦਿਆਰਥੀਆਂ ਕੋਲ ਕੁੱਲ ਮਿਲਾ ਕੇ ਘੱਟੋ-ਘੱਟ 75 ਫ਼ੀਸਦ ਅੰਕ ਹੋਣੇ ਚਾਹੀਦੇ ਹਨ ਜਾਂ ਜਿੱਥੇ ਗ੍ਰੇਡਿੰਗ ਪ੍ਰਣਾਲੀ ਹੈ, ਉਸ ’ਚ ਬਰਾਬਰ ਦੇ ਗਰੇਡ ਲੈਣੇ ਪੈਣਗੇ।
ਉਹਨਾਂ ਇਹ ਵੀ ਕਿਹਾ ਕਿ ਐੱਸਸੀ, ਐੱਸਟੀ, ਓਬੀਸੀ, ਦਿਵਿਆਂਗ, ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹੋਰ ਵਰਗਾਂ ਦੇ ਉਮੀਦਵਾਰਾਂ ਨੂੰ ਪੰਜ ਫ਼ੀਸਦ ਨੰਬਰਾਂ ਜਾਂ ਉਸ ਦੇ ਬਰਾਬਰ ਗਰੇਡਾਂ ’ਚ ਛੋਟ ਦਿੱਤੀ ਜਾ ਸਕਦੀ ਹੈ।