ਰਾਘਵ ਚੱਢਾ ਯੂਕੇ ਤੋਂ ਪਰਤੇ, ਪਹੁੰਚੇ ਸਿੱਧਾ ਕੇਜਰੀਵਾਲ ਦੇ ਘਰ
ਨਵੀਂ ਦਿੱਲੀ, 18 ਮਈ 2024 : ਆਮ ਆਦਮੀ ਪਾਰਟੀ ਵਿੱਚ ਹਲਚਲ ਤੇਜ਼ ਹੋ ਗਈ ਹੈ। ਸਵਾਤੀ ਮਾਲੀਵਾਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਹੁਣ ਰਾਘਵ ਚੱਢਾ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਪਹੁੰਚ ਗਏ ਹਨ। ਦੱਸ ਦੇਈਏ ਕਿ ਰਾਘਵ ਚੱਢਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਿਦੇਸ਼ ਵਿੱਚ ਸਨ। ਇਹ ਦੀ ਦਸ ਦਈਏ ਕਿ ਰਾਘਵ ਚੱਢਾ ਵਿਦੇਸ਼ ਵਿਚ ਆਪਣੀ ਅੱਖ ਦਾ ਆਪਰੇਸ਼ਨ ਕਰਾਉਣ ਗਏ ਸਨ।
ਰਾਘਵ ਚੱਢਾ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਪਿਛਲੇ ਕੁਝ ਸਮੇਂ ਤੋਂ ਕਿਸੇ ਨਾ ਕਿਸੇ ਮੁਸੀਬਤ ਵਿੱਚ ਫਸੀ ਹੋਈ ਹੈ ਪਰ ਇਸ ਦੇ ਹੋਨਹਾਰ ਨੇਤਾ ਰਾਘਵ ਚੱਢਾ ਪਾਰਟੀ ਨਾਲ ਜਨਤਕ ਮੰਚ 'ਤੇ ਨਜ਼ਰ ਨਹੀਂ ਆਏ। ਜਦੋਂ ਵੀ ਉਸ ਦੀ ਗੈਰ-ਹਾਜ਼ਰੀ ਦਾ ਜ਼ਿਕਰ ਕੀਤਾ ਗਿਆ ਤਾਂ ਕਿਹਾ ਗਿਆ ਕਿ ਉਹ ਵਿਦੇਸ਼ ਹੈ। ਅਜਿਹੇ 'ਚ ਰਾਘਵ ਦਾ ਅਚਾਨਕ ਸੀਐੱਮ ਹਾਊਸ ਪਹੁੰਚਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ।