ਰੇਲਵੇ ਪੁਲਿਸ ਮੁਲਾਜ਼ਮਾਂ ਵੱਲੋਂ ਮਿੱਠੇ ਜਲ ਦੀ ਲਾਈ ਛਬੀਲ
ਮਲਕੀਤ ਸਿੰਘ ਮਲਕਪੁਰ
ਲਾਲੜੂ 11 ਜੂਨ 2024: ਸਥਾਨਕ ਰੇਲਵੇ ਪੁਲਿਸ ਵੱਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਦੇ ਸਬੰਧੀ ਵਿੱਚ ਰੇਲਵੇ ਸਟੇਸ਼ਨ ਲਾਲੜੂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਰੇਲਵੇ ਪੁਲਿਸ ਦੇ ਚੌਂਕੀ ਹੋਲਦਾਰ ਤਰੁਨਜੀਤ ਸਿੰਘ ਨੇ ਦੱਸਿਆ ਕਿ ਇਹ ਛਬੀਲ ਉਨ੍ਹਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹਾਦਤ ਨੂੰ ਸਿਜਦਾ ਕਰਨ ਦੇ ਨਾਲ-ਨਾਲ ਅੱਤ ਦੀ ਪੈ ਰਹੀ ਗਰਮੀ ਵਿੱਚ ਰਾਹਗੀਰਾਂ ਦੇ ਹਿਰਦਿਆਂ ਨੂੰ ਠੰਡਾ ਕਰਨ ਲਈ ਲਾਈ ਹੈ ਤਾਂ ਜੋ ਰਾਹਗੀਰਾਂ ਨੂੰ ਠੰਡਾ ਤੇ ਮਿੱਠਾ ਜਲ ਛਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਨਾਂ ਨੇ ਸਾਨੂੰ ਕਿਰਤ ਕਰੋ ਤੇ ਵੰਡ ਛਕੋ ਦਾ ਹੋਕਾ ਦਿੱਤਾ ਹੈ, ਜਿਸ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਰਾਹਗੀਰਾਂ ਲਈ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰਕੇ ਮਨ ਨੂੰ ਜਿੱਥੇ ਸਕੂਨ ਮਿਲਦਾ ਹੈ , ਉੱਥੇ ਹੀ ਹਿਰਦੇ ਵਿੱਚ ਨਿਮਰਤਾ ਆਉਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਚੌਂਕੀ 'ਚ ਤੈਨਾਤ ਹੋਲਦਾਰ ਲਵਪ੍ਰੀਤ ਸਿੰਘ ਅਤੇ ਸੀਤਲ ਦੇਵੀ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।