ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ
- ਫੜੇ ਗਏ ਮੁਲਜ਼ਮਾਂ ਤੋਂ ਕਿਰਪਾਨ, ਕੁਹਾੜੀ ਤੇ ਮੋਟਰਸਾਇਕਲ ਬਰਾਮਦ ਕੀਤਾ : ਡੀਐਸਪੀ ਸੁਖਦੀਪ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ, 27 ਜੁਲਾਈ 2024 - ਸੁਖਦੀਪ ਸਿੰਘ ਡੀ.ਐਸ.ਪੀ ਜੈਤੋ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ ਕੁਮਾਰ ਮੁੱਖ ਅਫਸਰ ਥਾਣਾ ਜੈਤੋ ਦੀ ਟੀਮ ਨੇ ਮਾੜੇ ਅਨਸਰਾਂ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਆ ਖਿਲਾਫ ਵਿੱਢੀ ਮੁਹਿੰਮ ਤਹਿਤ , ਹਥਿਆਰਾ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਖਦੀਪ ਸਿੰਘ ਡੀ.ਐਸ.ਪੀ ਜੈਤੋ ਨੇ ਦੱਸਿਆ ਕਿ ਬੀਤੇ ਦਿਨੀ ਸਵੇਰ ਦੇ ਸਮੇ ਤਿੰਨ ਨੌਜਵਾਨਾ ਵੱਲੋ ਗੋਇਲ ਮੈਡੀਕਲ ਹਾਲ ਜੈਤੋ ਵਿੱਚ ਆ ਕੇ ਹਥਿਆਰਾ ਦੀ ਨੋਕ ਤੇ ਦੁਕਾਨ ਅੰਦਰ ਲੁੱਟ ਖੋਹ ਕੀਤੀ ਅਤੇ ਦੁਕਾਨ ਵਿੱਚ ਕੰਮ ਕਰਦੇ ਵਰਕਰ ਰਣਦੀਪ ਸਿੰਘ ਵਿੱਕੀ ਦੇ ਤੇਜਧਾਰ ਹਥਿਆਰਾ ਨਾਲ ਸੱਟਾਂ ਮਾਰੀਆਂ ਸਨ ਜਿਸ ਸਬੰਧੀ ਰਣਦੀਪ ਸਿੰਘ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਲਿਆ ਗਿਆ।
ਨਛੱਤਰ ਸਿੰਘ ਏਐਸਆਈ ਤੇ ਵਿਕਰਮ ਸ਼ਰਮਾਂ ਪੀਸੀਆਰ ਤੇ ਥਾਣਾ ਜੈਤੋ ਦੇ ਹੋਰ ਕਰਮਚਾਰੀਆ ਨੇ ਮੁਕੱਦਮਾ ਦੇ ਦੋਸੀਆਨ ਯਾਦਵਿੰਦਰ ਸਿੰਘ ਉਰਫ ਯਾਦੀ ਪੁੱਤਰ ਜਗਦੀਸ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਜਸ਼ਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਕਰੀਰਵਾਲੀ, ਮੰਗਾ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਕੋਟਲੀ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ, ਜਿੰਨਾ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਫੜੇ ਗਏ ਮੁਲਾਜ਼ਮਾਂ ਪਾਸੋ ਹੋਰ ਲੁੱਟ ਖੋਹ ਦੀਆ ਵਾਰਦਾਤਾਂ ਬਾਰੇ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਦੋਸ਼ੀਆਂ ਪਾਸੋਂ ਇੱਕ ਕਿਰਪਾਨ, ਲੋਹਾ ਇੱਕ ਕੁਹਾੜੀ ਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।