ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੀ ਅਫ਼ਵਾਹ ਫੈਲੀ!
ਚੰਡੀਗੜ੍ਹ, 22 ਫਰਵਰੀ 2024- ਲੋਕ ਸਭਾ ਚੋਣਾਂ-2024 ਦੀਆਂ ਤਰੀਕਾਂ ਬਾਰੇ ਬੇਸ਼ੱਕ ਹਾਲੇ ਭਾਰਤੀ ਚੋਣ ਕਮਿਸ਼ਨ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਸੋਸ਼ਲ ਮੀਡੀਆ 'ਤੇ ਚੋਣਾਂ ਦੀਆਂ ਤਰੀਕਾਂ ਦੀ ਅਫ਼ਵਾਹ ਫ਼ੈਲ ਗਈ ਹੈ। ਸੋਸ਼ਲ ਮੀਡੀਆ 'ਤੇ ਇੱਕ ਮੈਸਿਜ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿਚ ਲਿਖਿਆ ਗਿਆ ਹੈ ਕਿ, ਚੋਣਾਂ ਦਾ ਨੋਟੀਫਿਕੇਸ਼ਨ 12 ਮਾਰਚ 2024 ਨੂੰ, ਨਾਮਜ਼ਦਗੀ ਪੱਤਰ 28 ਮਾਰਚ 2024 ਨੂੰ, ਪੋਲਿੰਗ 19 ਅਪ੍ਰੈਲ 2024 ਨੂੰ, ਜਦੋਂਕਿ ਵੋਟਾਂ ਦੀ ਗਿਣਤੀ 22 ਮਈ 2024 ਨੂੰ ਹੋਵੇਗੀ ਅਤੇ ਨਵੀਂ ਸਰਕਾਰ 30 ਮਈ 2024 ਨੂੰ ਬਣੇਗੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਮੈਸਿਜ ਬਾਰੇ ਜਦੋਂ ਬਾਬੂਸ਼ਾਹੀ ਵਲੋਂ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਦੇ ਸਮੂਹ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਚੈੱਕ ਕੀਤਾ ਗਿਆ ਤਾਂ, ਸਾਨੂੰ ਕਿਧਰੇ ਵੀ ਚੋਣਾਂ ਦੀਆਂ ਤਰੀਕਾਂ ਜਾਂ ਫਿਰ ਪੋਲਿੰਗ ਦਿਨ ਤੋਂ ਇਲਾਵਾ ਕੋਈ ਵੀ ਤਰੀਕ ਨਹੀਂ ਮਿਲੀ। ਇਸ ਤੋਂ ਸਾਬਤ ਇਹ ਹੁੰਦਾ ਹੈ ਕਿ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸਿਜ ਸਿਰਫ਼ ਅਫ਼ਵਾਹ ਹੈ, ਇਸ ਤੋਂ ਇਲਾਵਾ ਕੁੱਝ ਨਹੀਂ।