← ਪਿਛੇ ਪਰਤੋ
ਲੱਗੀਆਂ ਮੌਜਾਂ: ਵੀਜ਼ੇ ਤੋਂ ਬਿਨਾਂ ਮਲੇਸ਼ੀਆ ਜਾ ਸਕਣਗੇ ਭਾਰਤੀ ਕੁਆਲਾਲੰਪੁਰ, 28 ਨਵੰਬਰ, 2023: ਮਲੇਸ਼ੀਆ ਨੇ ਭਾਰਤੀ ਅਤੇ ਚੀਨੀ ਨਾਗਰਿਕਾਂ ਨੂੰ 1 ਦਸੰਬਰ ਤੋਂ ਬਗੈਰ ਵੀਜ਼ੇ ਦੇ ਆਪਣੇ ਮੁਲਕ ਵਿਚ 30 ਦਿਨ ਤੱਕ ਸੈਰ ਸਪਾਟਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਥਾਈਲੈਂਡ ਤੇ ਸ੍ਰੀਲੰਕਾ ਨੇ ਭਾਰਤੀਆਂ ਲਈ ਇਹ ਖੁੱਲ੍ਹ ਦਿੱਤੀ ਸੀ। ਇਹ ਛੋਟ ਦੇਣ ਦਾ ਮਕਸਦ ਸੈਰ ਸਪਾਟੇ ਨੂੰ ਉਤਸ਼ਾਹਿਤ ਕਰ ਕੇ ਅਰਥਚਾਰੇ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਕਿ ਖਾੜੀ ਤੇ ਹੋਰ ਪੱਛਮੀ ਮੁਲਕਾਂ ਨੂੰ ਇਹ ਛੋਟ ਪਹਿਲਾਂ ਹੀ ਦੇ ਦਿੱਤੀ ਸੀ ਤੇ ਹੁਣ ਭਾਰਤ ਤੇ ਚੀਨ ਨੂੰ ਇਹ ਛੋਟ ਦਿੱਤੀ ਗਈ ਹੈ। ਉਂਝ ਮਲੇਸ਼ੀਆ ਆਉਣ ਵਾਲੇ ਸੈਲਾਨੀਆਂ ਦੇ ਪਿਛੋਕੜ ਦੀ ਸਖ਼ਤੀ ਨਾਲ ਜਾਂਚ ਜ਼ਰੂਰ ਕੀਤੀ ਜਾਵੇਗੀ।
Total Responses : 25561