ਵਾਤਾਵਰਨ ਦੀ ਸ਼ੁੱਧਤਾ ਲਈ ਪੱਤਰਕਾਰਾਂ ਨੇ ਤ੍ਰਿਵੈਣੀਆਂ ਲਗਾਉਣ ਦੀ ਮੁਹਿੰਮ ਆਰੰਭੀ
ਰਵਿੰਦਰ ਸਿੰਘ ਢਿੱਲੋਂ
ਪਾਇਲ, 27 ਜੁਲਾਈ 2024 - ਦੂਸ਼ਿਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਸਿਟੀ ਪ੍ਰੈਸ ਕਲੱਬ ਪਾਇਲ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦਿਲਬਾਗ ਸਿੰਘ ਚਾਪੜਾ ਦੀ ਸਰਪ੍ਰਸਤੀ ਹੇਠ ਤ੍ਰਿਵੈਣੀਆਂ ( ਪਿੱਪਲ, ਨਿੰਮ ਤੇ ਬੋਹੜ) ਲਗਾਉਣ ਦੀ ਮੁਹਿੰਮ ਪੁਲੀਸ ਚੌਕੀ ਈਸੜੂ ਵਿਖੇ ਬੂਟੇ ਲਗਾਕੇ ਆਰੰਭ ਦਿੱਤੀ ਹੈ। ਪੁਲੀਸ ਚੌਂਕੀ ਈਸੜੂ ਦੇ ਮੁਣਸ਼ੀ ਬਿਕਰਮਜੀਤ ਸਿੰਘ ਭੰਗੂ ਅਤੇ ਹੌਲਦਾਰ ਗਗਨਦੀਪ ਸ਼ਰਮਾ ਨੇ ਕਿਹਾ ਕਿ ਵੱਧ ਰਹੀ ਤਪਸ ਨੂੰ ਰੋਕਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਬੂਟੇ ਲਗਾਉਣੇ ਲਾਜ਼ਮੀ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਵੱਲੋਂ ਤ੍ਰਿਵੈਣੀਆਂ ਲਗਾਉਣ ਦੀ ਆਰੰਭੀ ਮੁਹਿੰਮ ਇੱਕ ਸਲਾਘਾਯੋਗ ਉਪਰਾਲਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਜਸਪ੍ਰੀਤ ਸਿੰਘ ਬੈਨੀਪਾਲ, ਡਾ ਬਲਵਿੰਦਰ ਸਿੰਘ ਈਸੜੂ, ਜੋਗਿੰਦਰ ਸਿੰਘ ਆਜਾਦ ਜਰਗ, ਤਰਸੇਮ ਸਿੰਘ ਗਿੱਲ ਅਤੇ ਸਿਪਾਹੀ ਰਣਦੀਪ ਸਿੰਘ ਰਾਣਾ ਵੀ ਮੌਜੂਦ ਸਨ।