ਸ਼ੋਸ਼ਲ ਵੈਲਫੇਅਰ ਕਲੱਬ ਵੱਲੋਂ ਛਾਂਦਾਰ ਬੂਟੇ ਲਗਾਏ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 27 ਜੁਲਾਈ 2024 : ਵੈਲਫੇਅਰ ਕਲੱਬ ਕੋਟਲਾ ਨਿਹੰਗ ਵੱਲੋਂ ਤੀਸਰੇ ਪੜਾਅ ਦੇ ਤਹਿਤ ਪਿੰਡ ਕੋਟਲਾ ਨਿਹੰਗ ਵਿੱਚ 50 ਬੂਟੇ ਲਗਾਏ ਗਏ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਨੇ ਦੱਸਿਆ ਕਿ ਕਲੱਬ ਵੱਲੋਂ ਪਿੰਡ ਵਿਚ 500 ਬੂਟੇ ਲਗਾਏ ਜਾ ਰਹੇ ਹਨ। ਉਨਾਂ ਦਸਿਆ ਕਿ ਪੌਦੇ ਲਗਾਉਣ ਦੇ ਤੀਸਰੇ ਪੜਾਅ ਦੇ ਦੌਰਾਨ ਕਲਬ ਦੇ ਉਪ ਪ੍ਧਾਨ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਆਪਣੇ ਪੁਤਰ ਰਣਫਤਹਿ ਸਿੰਘ ਦੇ ਜਨਮ ਦਿਨ ਤੇ 50 ਫਲਦਾਰ ਤੇ ਛਾਂਦਾਰ ਬੂਟੇ ਲਗਾਕੇ ਪਹਿਲਾ ਜਨਮ ਦਿਨ ਮਨਾਇਆ ।ਕਲੱਬ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਵਿਸਕੀ ਅਤੇ ਗਾਇਕ ਲਖਵੀਰ ਲੱਖਾ ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਲੱਬ ਦੀ ਤਰਫੋਂ ਸਮਾਜ ਸੇਵਾ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਵਾਈਸ ਪ੍ਧਾਨ ਗੁਰਪ੍ਰੀਤ ਸਿੰਘ ਜੱਗੀ, ਕਰਨਵੀਰ ਸਿੰਘ, ਹੈਰੀ, ਹਰਮਨ ਸਿੰਘ, ਜਸਜੀਤ ਸਿੰਘ, ਸਹਿਜਪ੍ਰਤਾਪ ਸਿੰਘ, ਕਬੱਡੀ ਖਿਡਾਰੀ ਸੁਖਜੀਤ ਸੁਖੂ ਆਦਿ ਮੌਜੂਦ ਸਨ।