← ਪਿਛੇ ਪਰਤੋ
ਸ਼ੁਭਕਰਨ ਦੀ ਮੌਤ ਦਾ ਮਾਮਲਾ: ਰਾਜਿੰਦਰਾ ਹਸਪਤਾਲ ’ਚ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ ਪਟਿਆਲਾ, 25 ਫਰਵਰੀ, 2024: ਖਨੌਰੀ ਬਾਰਡਰ ਵਿਖੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪਈ ਹੈ ਤੇ ਪੋਸਟਮ ਮਾਰਟਮ ਦੀ ਉਡੀਕ ਕੀਤੀ ਜ ਰਹੀ ਹੈ। ਉਧਰ ਦੇਰ ਸ਼ਾਮ ਨੂੰ ਪੁਲਿਸ ਦੀ ਹਸਪਤਾਲ ਵਿਚ ਨਫਰੀ ਵਧਣ ਤੋਂ ਬਾਅਦ ਕਿਸਾਨਾਂ ਨੂੰ ਇਹ ਖਦਸ਼ਾ ਹੋ ਗਿਆ ਕਿ ਕਿਤੇ ਪੁਲਿਸ ਧੱਕੇ ਨਾਲ ਮ੍ਰਿਤਕ ਦੇਹ ਲਿਜਾਣ ਦੀ ਕੋਸ਼ਿਸ਼ ਨਾ ਕਰੇ। ਇਸ ਖਦਸ਼ੇ ਨੂੰ ਵੇਖਦਿਆਂ ਕਿਸਾਨ ਵੱਡੀ ਗਿਣਤੀ ਵਿਚ ਹਸਪਤਾਲ ਵਿਚ ਇਕੱਤਰ ਹੋ ਗਏ। ਹੁਣ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਹਸਪਤਾਲ ਵਿਚ ਵੀ ਸ਼ੰਭੂ ਤੇ ਖਨੌਰੀ ਬਾਰਡਰ ਵਾਂਗੂ ਪੱਕਾ ਮੋਰਚਾ ਲਗਾਇਆ ਜਾਵੇਗਾ।
Total Responses : 25561