ਸ਼ੁਰੂਆਤੀ ਰੁਝਾਨ: ਮੱਧ ਪ੍ਰਦੇਸ਼ ’ਚ ਭਾਜਪਾ, ਤਿਲੰਗਾਨਾ ’ਚ ਕਾਂਗਰਸ ਅੱਗੇ, ਦੋ ਰਾਜਾਂ ’ਚ ਫਸਵਾਂ ਮੁਕਾਬਲਾ (ਸਵੇਰੇ 8.40 ਵਜੇ ਤੱਕ)
ਨਵੀਂ ਦਿੱਲੀ, 3 ਦਸੰਬਰ, 2023: ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿਚ ਮੱਧ ਪ੍ਰਦੇਸ਼ ਵਿਚ ਭਾਜਪਾ ਤੇ ਤਿਲੰਗਾਨਾ ਵਿਚ ਕਾਂਗਰਸ ਅੱਗੇ ਹੈ ਜਦੋਂ ਕਿ ਛਤੀਸਗੜ੍ਹ ਤੇ ਰਾਜਸਥਾਨ ਵਿਚ ਦੋਵਾਂ ਪਾਰਟੀਆਂ ਵਿਚ ਫਸਵਾਂ ਮੁਕਾਬਲਾ ਚਲ ਰਿਹਾ ਹੈ।
ਮੱਧ ਪ੍ਰਦੇਸ਼ ਦੇ 63 ਸੀਟਾਂ ਦੇ ਰੁਝਾਨ ਵਿਚੋਂ ਭਾਜਪਾ 33 ਅਤੇ ਕਾਂਗਰਸ 26 ਸੀਟਾਂ ’ਤੇ ਅੱਗੇ ਹੈ, ਰਾਜਸਥਾਨ ਵਿਚ 73 ਵਿਚੋਂ 41 ’ਤੇ ਕਾਂਗਰਸ ਤੇ 31 ’ਤੇ ਭਾਜਪਾ ਅੱਗੇ ਹੈ, ਤਿਲੰਗਾਨਾ ਵਿਚ 33 ਵਿਚੋਂ 22 ’ਤੇ ਕਾਂਗਰਸ ਤੇ 12 ’ਤੇ ਬੀ ਆਰ ਐਸ ਅੱਗੇ ਹੈ ਤੇ ਛਤੀਸਗੜ੍ਹ ਵਿਚ 46 ਵਿਚੋਂ 25 ’ਤੇ ਕਾਂਗਰਸ ਤੇ 21 ’ਤੇ ਭਾਜਪਾ ਅੱਗੇ ਹੈ।