ਸੀਜੀਸੀ ਲਾਂਡਰਾਂ ਨੇ ਤੈਰਾਕੀ ਟੂਰਨਾਮੈਂਟ ਵਿੱਚ ਓਵਰਆਲ ਦੂਜਾ ਸਥਾਨ ਜਿੱਤਿਆ
ਲਾਂਡਰਾਂ , 11 ਸਤੰਬਰ 2024 : ਦੀ ਤੈਰਾਕੀ ਟੀਮ ਨੇ ਜੀਐਨਡੀਈ, ਲੁਧਿਆਣਾ ਵਿਖੇ ਕਰਵਾਈ ਆਈਕੇਜੀਪੀਟੀਯੂ ਅੰਤਰ ਕਾਲਜ ਤੈਰਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੀਜੀਸੀਅਨਾਂ ਨੇ ਮੁਕਾਬਲੇ ਵਿੱਚ 5 ਸੋਨੇ ਦੇ ਤਗਮੇ, 2 ਚਾਂਦੀ ਅਤੇ 5 ਕਾਂਸੀ ਦੇ ਤਗਮਿਆਂ ਸਣੇ ਕੁੱਲ 12 ਤਗਮੇ ਜਿੱਤ ਕੇ ਓਵਰਆੱਲ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਮੁਕਾਬਲੇ ਵਿੱਚ ਸੀਜੀਸੀ ਦੇ ਵਿਨੈ ਨੇ 50, ਬਟਰਫਲਾਈ, 200 ਮੀਟਰ ਬ੍ਰੈਸਟਸਟ੍ਰੋਕ, 200 ਮੀਟਰ ਫ੍ਰੀਸਟਾਈਲ ਅਤੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਗੋਲਡ ਮੈਡਲ ਜਿੱਤੇ। ਉਸ ਨੇ 50 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਗਮਾ ਅਤੇ 4*100 ਮੀਟਰ ਫ੍ਰੀਸਟਾਈਲ ਰਿਲੇ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ। ਟੂਰਨਾਮੈਂਟ ਵਿੱਚ ਆਪਣੀ ਛਾਪ ਛੱਡਦਿਆਂ, ਸੀਜੀਸੀ ਦੀ ਤੈਰਾਕੀ ਟੀਮ ਦੇ ਹੋਰ ਮੈਂਬਰਾਂ ਵਿੱਚੋਂ ਕਪਿਲ ਨੇ 100 ਮੀਟਰ ਬ੍ਰੈਸਟਸਟ੍ਰੋਕ ਵਿੱਚ ਚਾਂਦੀ ਦਾ ਤਗਮਾ ਅਤੇ 200 ਮੀਟਰ ਬ੍ਰੈਸਟਸਟ੍ਰੋਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਫ੍ਰੀ ਸਟਾਈਲ ਰਿਲੇਅ ਟੀਮ ਜਿਸ ਵਿੱਚ ਗੌਰਵ ਤਿਵਾਰੀ, ਦਾਨਿਸ਼, ਹਰਸ਼ਿਤ ਅਤੇ ਹੋਰ ਟੀਮ ਮੈਂਬਰ ਸ਼ਾਮਲ ਸਨ ਨੇ 4*100 ਫ੍ਰੀਸਟਾਈਲ ਰਿਲੇਅ ਵਿੱਚ ਓਵਰਆੱਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਸ਼ਾਨਦਾਰ ਪ੍ਰਾਪਤੀ ਮੌਕੇ ਵਿਿਦਆਰਥੀਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੇ ਮੁਕਾਬਲੇ ਦੀ ਤਿਆਰੀ ਕਰਵਾਉਣ ਅਤੇ ਸਿਖਲਾਈ ਦੇਣ ਲਈ ਸੀਜੀਸੀ ਲਾਂਡਰਾਂ ਅਤੇ ਉਨ੍ਹਾਂ ਦੇ ਕੋਚਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਟੀਮ ਦੇ ਸਾਰੇ ਮੈਂਬਰਾਂ ਨੇ ਇੱਕ ਦੂਜੇ ਨੂੰ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਆ ਜਿਸ ਦੇ ਸਦਕਾਂ ਇਹ ਜਿੱਤ ਇੱਕ ਟੀਮ ਵੱਲੋਂ ਕੀਤੀ ਗਈ ਸਫਲ ਕੋਸ਼ਿਸ਼ ਸੀ।
ਇਸ ਮੌਕੇ ਸੀਜੀਸੀ ਲਾਂਡਰਾ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਤੇ ਮਾਣ ਪ੍ਰਗਟ ਕੀਤਾ।ਉਨ੍ਹਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸਾਡੇ ਵਿਿਦਆਰਥੀਆਂ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਅਦਾਰੇ ਦਾ ਨਾਮ ਰੌਸ਼ਨ ਕੀਤਾ ਹੈ। ਲੰਬੇ ਘੰਟਿਆਂ ਦੀ ਸਿਖਲਾਈ ਦੇ ਨਾਲ ਉਨ੍ਹਾਂ ਦਾ ਸਮਰਪਣ ਅਤੇ ਅਨੁਸ਼ਾਸਨ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੀ ਇਹ ਸਖਤ ਮਿਹਨਤ ਸਾਡੇ ਕਾਲਜ ਦੇ ਸਾਰੇ ਐਥਲੀਟਾਂ ਨੂੰ ਪ੍ਰੇਰਿਤ ਕਰੇਗੀ। ਅਸੀਂ ਉਨ੍ਹਾਂ ਨੂੰ ਭਵਿੱਖ ਦੇ ਸਾਰੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ।ਉਨ੍ਹਾਂ ਅੱਗੇ ਕਿਹਾ ਕਿ ਸੀਜੀਸੀ ਲਾਂਡਰਾ ਵਿਖੇ ਅਸੀਂ ਅਕਾਦਮਿਕ ਅਤੇ ਖੇਡਾਂ ਦੋਵਾਂ ਖੇਤਰਾਂ ਵਿੱਚ ਵਿਿਦਆਰਥੀਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਲਈ ਵਚਨਬੱਧ ਹਾਂ।