← ਪਿਛੇ ਪਰਤੋ
ਹਰਿਆਣਾ ਪੁਲਿਸ ਨੇ ਪੋਕਲੇਨ ਤੇ ਜੇ ਸੀ ਬੀ ਮਾਲਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ ਚੰਡੀਗੜ੍ਹ, 21 ਫਰਵਰੀ, 2024: ਹਰਿਆਣਾ ਪੁਲਿਸ ਨੇ ਪੋਕਲੇਨ ਅਤੇ ਜੇ ਸੀ ਬੀ ਮਸ਼ੀਨਾਂ ਦੇ ਮਾਲਕਾਂ ਤੇ ਅਪਰੇਟਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਕ ਟਵੀਟ ਵਿਚ ਹਰਿਆਣਾ ਪੁਲਿਸ ਨੇ ਇਹਨਾਂ ਮਸ਼ੀਨ ਮਾਲਕਾਂ ਤੇ ਅਪਰੇਟਰਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਮਸ਼ੀਨਾਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਾ ਦੇਣ ਅਤੇ ਜੇਕਰ ਦਿੱਤੀਆਂ ਹਨ ਤਾਂ ਉਹ ਪ੍ਰਦਰਸ਼ਨ ਵਾਲੀ ਥਾਂ ਤੋਂ ਵਾਪਸ ਸੱਦ ਲੈਣ ਕਿਉਂਕਿ ਇਹਨਾਂ ਮਸ਼ੀਨਾਂ ਦੀ ਸੁਰੱਖਿਆ ਬਲਾਂ ਖਿਲਾਫ ਦੁਰਵਰਤੋਂ ਹੋ ਸਕਦੀ ਹੈ। ਇਹ ਵੀ ਕਿਹਾ ਕਿ ਇਹ ਗੈਰ ਜ਼ਮਾਨਤੀ ਅਪਰਾਧ ਹੈ ਤੇ ਤੁਹਾਡੇ ’ਤੇ ਫੌਜਦਾਰੀ ਮੁਕੱਦਮਾ ਵੀ ਚਲ ਸਕਦਾ ਹੈ।
Total Responses : 25561