← ਪਿਛੇ ਪਰਤੋ
“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ ਹਰਦਮ ਮਾਨ ਸਰੀ, 11 ਅਪ੍ਰੈਲ 2024: “ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰਨ ਦੀ ਮਰਿਆਦਾ ਬਾਰੇ ਜਾਣੂੰ ਕਰਵਾਇਆ। ਉਪਰੰਤ ਸਾਰੇ ਵਿਦਿਆਰਥੀ ਤੀਸਰੀ ਮੰਜ਼ਿਲ ‘ਤੇ ਗੈਲਰੀ ਹਾਲ ਵਿਚ ਪਹੁੰਚੇ ਜਿਥੇ ਗ੍ਰੰਥੀ ਸਾਹਿਬਾਨ ਸਹਿਜ ਪਾਠਾਂ ਦੀ ਸੇਵਾ ਨਿਭਾਅ ਰਹੇ ਸਨ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਉਤਸੁਕਤਾ ਨਾਲ ਸਿੱਖ ਧਰਮ ਤੇ ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਫਿਰ ਦਰਬਾਰ ਹਾਲ ਵਿਚ ਹਾਜ਼ਰੀ ਭਰੀ। ਅੰਤ ਵਿਚ ਮਰਿਆਦਾ ਅਨੁਸਾਰ ਲੰਗਰ ਛਕ ਕੇ ਵਿਦਿਆਰਥੀ ਆਪਣੇ ਸਕੂਲ ਨੂੰ ਵਾਪਸ ਰਵਾਨਾ ਹੋਏ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਆਂਢ ਗੁਆਂਢ ਪ੍ਰਤੀ ਜਾਗਰੂਕ ਹੋਣ ਦਾ ਇਹ ਪਹਿਲਾ ਮੌਕਾ ਸੀ। ਹਰਦਮ ਮਾਨ ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ ਫੋਨ: +1 604 308 6663 ਈਮੇਲ : maanbabushahi@gmail.com
Total Responses : 25561