....ਹੈ! ਇਹ ਕਿਹੋ ਜਿਹਾ ਚੋਰ, ਜਿਸਨੂੰ ਟੂਟੀਆਂ ਚੋਰੀ ਕਰਨ ਦੀ ਆਦਤ
ਰਾਜਿੰਦਰ ਕੁਮਾਰ
ਨਵਾਸਹਿਰ 28 ਫਰਵਰੀ 2024 - ਤੁਸੀਂ ਬੰਗਾ ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਬਾਰੇ ਤਾਂ ਅਕਸਰ ਪੜਦੇ ਹੋ ਕਿ ਇਹ ਬਹੁਤ ਵੱਧ ਗਈਆਂ ਹਨ ਜਿਥੇ ਚੋਰ ਲੱਖਾਂ ਰੁਪਏ ਦੀ ਚੋਰੀਆਂ ਕਰ ਚੁੱਕੇ ਹਨ। ਉਥੇ ਹੀ ਸ਼ਹਿਰ ਵਿਚ ਇਕ ਹੋਰ ਚੋਰੀ ਕਰਨ ਵਾਲਾ ਚੋਰ ਵੀ ਅੱਜ ਕੱਲ ਇਲਾਕੇ ਚ ਸੁਰਖੀਆ ਚ ਬਣਿਆ ਹੋਇਆ ਹੈ। ਜੋ ਉਹ ਸਵੇਰੇ ਸਵੇਰੇ ਤੜਕਸਾਰ ਹੀ ਸਾਈਕਲ ਤੇ ਇਹ ਚੋਰੀਆ ਨੂੰ ਅੰਜਾਮ ਦਿੰਦਾ ਹੈ। ਪਹਿਲਾ ਵੀ ਟੂਟੀ ਚੋਰੀ ਕਰਦਿਆਂ ਦੀ ਸੀ ਸੀ ਟੀ ਵੀ ਫੁਟੇਜ ਸਾਮਣੇ ਆਈ ਹੈ, ਜਿਥੇ ਉਹ ਵਾਟਰ ਕੂਲਰ ਨੂੰ ਲੱਗੇ ਕੂਲਰ ਚੋ ਟੂਟੀ ਉਤਾਰ ਕੇ ਲੈ ਜਾਂਦਾ ਦਿਖਾਈ ਦਿੰਦਾ ਹੈ, ਜਿਸ ਨੇ ਬੇਦੀਆ ਮੁਹੱਲੇ ਚ ਇਕ ਨਹੀਂ 2-2 ਵਾਰ ਟੂਟੀਆਂ ਚੋਰੀ ਕਰ ਲਈਆਂ ਹਨ, ਫਿਰ ਬੇਦੀ ਇੰਕਲੈਵ, ਤੇ ਬੰਗਾ ਮੁੱਖ ਮਾਰਗ ਗੜਸ਼ੰਕਰ ਚੋਕੁ ਲਾਗੇ ਟੂਟੀਆਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ ਕਿ ਹੁਣ ਇਨ੍ਹਾਂ ਚੋਰਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ, ਅੱਗੇ ਤਾਂ ਇਹ ਵਾਰਦਾਤਾ ਰਾਤ ਵੇਲੇ ਹੁੰਦੀਆਂ ਸਨ ਹੁਣ ਤਾਂ ਸਵੇਰੇ 7 ਵਜੇ ਦੇ ਕਰੀਬ ਇਨ੍ਹਾਂ ਚੋਰੀਆ ਨੂੰ ਅੰਜਾਮ ਦਿੰਦੇ ਹਨ।