ਅਜੈ ਚੌਟਾਲਾ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਵਾਲ-ਵਾਲ ਬਚੇ
ਚੰਡੀਗੜ੍ਹ, 26 ਜੁਲਾਈ 2024- ਜੀਂਦ 'ਚ ਸ਼ੁੱਕਰਵਾਰ ਦੁਪਹਿਰ 2 ਵਜੇ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਅਜੈ ਸਿੰਘ ਚੌਟਾਲਾ ਦੀ ਕਾਰ ਢਾਕਲ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਅਚਾਨਕ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਨੀਲ ਗਾਂ ਆ ਗਈ। ਹਾਦਸੇ ਵਿੱਚ ਨੀਲ ਗਾਂ ਦੀ ਮੌਤ ਹੋ ਗਈ ਜਦਕਿ ਅਜੈ ਸਿੰਘ ਚੌਟਾਲਾ ਅਤੇ ਉਨ੍ਹਾਂ ਦੀ ਪਤਨੀ ਨੈਨਾ ਚੌਟਾਲਾ ਸੁਰੱਖਿਅਤ ਹਨ। ਹਾਲਾਂਕਿ ਇਸ ਹਾਦਸੇ 'ਚ ਕਾਰ ਨੁਕਸਾਨੀ ਗਈ। ਸੂਚਨਾ ਮਿਲਣ ਤੋਂ ਬਾਅਦ ਨਰਵਾਣਾ ਸਦਰ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅਜੈ ਸਿੰਘ ਚੌਟਾਲਾ ਨੂੰ ਕਿਸੇ ਹੋਰ ਗੱਡੀ 'ਚ ਚੰਡੀਗੜ੍ਹ ਭੇਜ ਦਿੱਤਾ ਗਿਆ।