ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਵੱਡੀ ਮੀਟਿੰਗ ਜਾਰੀ, ਮੰਤਰੀ ਧਾਲੀਵਾਲ ਵੀ ਮੌਜੂਦ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 12 ਫਰਵਰੀ 2023 - ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਵੱਡੀ ਮੀਟਿੰਗ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਵਿਖੇ ਜਾਰੀ ਹੈ। ਮੀਟਿੰਗ ਵਿਚ ਦੋ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਰਜੁਨ ਮੁੰਡਾ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੀ ਮੌਜੂਦ ਹਨ। ਦੱਸ ਦਈਏ ਕਿ, ਕਿਸਾਨਾਂ ਵਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਣਾ ਹੈ ਅਤੇ ਕਿਸਾਨ ਪਹਿਲਾਂ ਹੀ ਆਪਣੇ ਟਰੈਕਟਰ-ਟਰਾਲੀਆਂ 'ਤੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਚੁੱਕੇ ਹਨ। ਮੀਟਿੰਗ ਵਿਚ ਕਿਸਾਨਾਂ ਤਰਫ਼ੋਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾਲ, ਇੰਦਰਜੀਤ ਕੋਟਬੁੱਢਾ ਅਤੇ ਜਰਨੈਲ ਸਿੰਘ ਆਦਿ ਮੌਜੂਦ ਹਨ।