← ਪਿਛੇ ਪਰਤੋ
ਦਿੱਲੀ ਵਿੱਚ ਡੀਟੀਸੀ ਦੀਆਂ 2 ਬੱਸਾਂ ਆਪਸ ਵਿੱਚ ਟਕਰਾਈਆਂ ਨਵੀਂ ਦਿੱਲੀ, 28 ਮਈ 2024- ਦਿੱਲੀ ਦੇ ਸਰੋਜਨੀ ਨਗਰ ਵਿੱਚ ਅੱਜ ਸਵੇਰੇ ਡੀਟੀਸੀ ਦੀਆਂ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਬੱਸ ਦਾ ਪਿਛਲਾ ਹਿੱਸਾ ਅਤੇ ਦੂਜੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵਾਂ ਬੱਸਾਂ ਦੇ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਰਾਹਗੀਰਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲਸ ਨੇ ਦੋਵੇਂ ਬੱਸਾਂ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਦਾ ਕਾਰਨ ਤੇਜ਼ ਰਫਤਾਰ ਅਤੇ ਅਚਾਨਕ ਬ੍ਰੇਕ ਲਗਾਉਣਾ ਦੱਸਿਆ ਜਾ ਰਿਹਾ ਹੈ।
Total Responses : 25561