MEA On Canada: ਕੈਨੇਡਾ ਕਰੇ ਭਾਰਤ ਵਿਰੋਧੀ ਵੱਖਵਾਦੀਆਂ ਖਿਲਾਫ਼ ਸਖ਼ਤ ਕਾਰਵਾਈ- ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 25 ਜੁਲਾਈ 2024- ਭਾਰਤ ਉਮੀਦ ਕਰਦਾ ਹੈ ਕਿ ਕੈਨੇਡਾ ਵੱਖਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰੇਗਾ। ਇਹ ਬਿਆਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤਾ।
ਪੂਰੀ ਰਿਪੋਰਟ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ- Expect Canada to take action against anti-India elements: MEA
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਕਿਹਾ ਕਿ ਕੈਨੇਡਾ ਨਾਲ ਉਨ੍ਹਾਂ ਦਾ ਮੁੱਖ ਮੁੱਦਾ ਉਸਦੇ (ਕੈਨੇਡਾ) ਦੇਸ਼ 'ਚ ਸਰਗਰਮ ਭਾਰਤ ਵਿਰੋਧੀ ਵੱਖਵਾਦੀਆਂ ਨੂੰ ਦਿੱਤੀ ਜਾਣ ਵਾਲੀ ਪਨਾਹ ਹੈ, ਜਿਨ੍ਹਾਂ ਨੇ ਭਾਰਤੀ ਨੇਤਾਵਾਂ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਹਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ, ਕੈਨੇਡਾ ਭਾਰਤ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰੇਗਾ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ 'ਤੇ ਕੈਨੇਡਾ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਵੀ ਲਾਇਆ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ਭਾਰਤ ਉਮੀਦ ਕਰਦਾ ਹੈ ਕਿ ਕੈਨੇਡਾ ਵੱਖਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰੇਗਾ। ਜਿਨ੍ਹਾਂ ਨੇ ਵਾਰ-ਵਾਰ ਭਾਰਤੀ ਨੇਤਾਵਾਂ, ਸੰਸਥਾਵਾਂ, ਏਅਰਲਾਈਨਜ਼ ਅਤੇ ਡਿਪਲੋਮੈਟਾਂ ਨੂੰ ਧਮਕੀ ਦਿੱਤੀ ਹੈ।