NIA ਵਲੋਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ 'ਚ ਸ਼੍ਰੀਨਗਰ 'ਚ 9 ਟਿਕਾਣਿਆਂ 'ਤੇ ਛਾਪੇਮਾਰੀ
ਸ਼੍ਰੀਨਗਰ 22 ਅਪ੍ਰੈਲ, 2024 : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ 'ਚ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ 9 ਥਾਵਾਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅਜੇ ਵੀ ਜਾਰੀ ਹੈ। ਐਨਆਈਏ ਟੀਮ ਦੇ ਨਾਲ ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਵੀ ਮੌਜੂਦ ਹਨ। ਸ੍ਰੀਨਗਰ 'ਚ ਰਹਿਣ ਵਾਲੇ ਕੁਝ ਸ਼ੱਕੀ ਵਿਅਕਤੀਆਂ ਦੇ ਸਬੰਧ 'ਚ ਮਿਲੀ ਖਾਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਅੱਤਵਾਦ ਵਿਰੋਧੀ ਏਜੰਸੀ ਨੇ ਇਹ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ 10 ਫਰਵਰੀ 2024 ਨੂੰ ਵੀ ਐਨਆਈਏ ਨੇ ਜੰਮੂ-ਕਸ਼ਮੀਰ ਵਿੱਚ ਇੱਕੋ ਸਮੇਂ ਕਈ ਥਾਵਾਂ ’ਤੇ ਛਾਪੇ ਮਾਰੇ ਸਨ।
ਅਧਿਆਪਕ ਦੇ ਘਰੋਂ ਗ੍ਰੇਨੇਡ-ਪਿਸਟਲ ਬਰਾਮਦ
ਕੱਲ੍ਹ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਇੱਕ ਸਕੂਲ ਹੈੱਡਮਾਸਟਰ ਦੇ ਘਰੋਂ ਦੋ ਚੀਨੀ ਗ੍ਰਨੇਡ ਅਤੇ ਇੱਕ ਪਾਕਿਸਤਾਨੀ ਪਿਸਤੌਲ ਬਰਾਮਦ ਕੀਤਾ ਗਿਆ ਸੀ। ਕਮਰੂਦੀਨ ਨਾਂ ਦਾ ਸਕੂਲ ਹੈੱਡਮਾਸਟਰ ਅੱਤਵਾਦੀਆਂ ਲਈ ਓਜੀਡਬਲਿਊ ਵਜੋਂ ਕੰਮ ਕਰ ਰਿਹਾ ਸੀ। ਹੈੱਡਮਾਸਟਰ ਨੂੰ ਉਸ ਦੇ ਘਰੋਂ ਇੱਕ ਵਿਦੇਸ਼ੀ ਪਿਸਤੌਲ ਅਤੇ ਇੱਕ ਗ੍ਰੇਨੇਡ ਸਮੇਤ ਫੜਿਆ ਗਿਆ ਹੈ। ਬਰਾਮਦ ਕੀਤੇ ਗਏ ਹਥਿਆਰ ਪੁੰਛ ਖੇਤਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵਿਘਨ ਪਾਉਣ ਲਈ ਵਰਤੇ ਜਾਣ ਦਾ ਸ਼ੱਕ ਹੈ।