ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਚੰਡੀਗੜ੍ਹ / ਮੁਹਾਲੀ ,24 ਸਤੰਬਰ 2023 : ਨੈਸ਼ਨਲ ਐਸੋਸੀਏਸ਼ਨ ਫਾਰ ਦਾ ਬਲਾਇੰਡ (ਐਨਏਬੀ) ਵੱਲੋਂ ਅੱਜ ਸ਼ਹੀਦ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ, ਮੁਹਾਲੀ ਵਿਖੇ ਐਡਵਾਂਸਡ ਆਈ ਸੈਂਟਰ ਪੀਜੀਆਈ ਚੰਡੀਗੜ੍ਹ ਦੇ ਅੱਖਾਂ ਦੇ ਡਾਕਟਰਾਂ ਦੇ ਸਹਿਯੋਰ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। 400 ਦੇ ਕਰੀਬ ਬੱਚਿਆਂ ਦੀ ਕਮਜ਼ੋਰ ਨਜ਼ਰ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਕੇਸਾਂ ਵਿੱਚ ਅੱਖਾਂ ਦੀ ਗੰਭੀਰ ਸਮਸਿਆ ਜਾਂ ਓਪਰੇਸ਼ਨ ਦੀ ਜ਼ਰੂਰਤ ਲਗੀ, ਉਨ੍ਹਾਂ ਨੂੰ ਪੀ.ਜੀ.ਆਈ ਹਸਪਤਾਲ ਲਈ ਰੈਫਰ ਕੀਤਾ ਗਿਆ। 100 ਤੋਂ ਵੱਧ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਨੂੰ ਐਨਕਾਂ ਅਤੇ ਡਾਕਟਰੀ ਇਲਾਜ ਦੀ ਲੋੜ ਸੀ। ਜਿੱਥੇ ਵੀ ਲੋੜ ਹੋਈ ਉਹਨਾਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਗਿਆ ਸਨ।ਸੰਸਥਾ ਵੱਲੋਂ ਲਗਾਏ ਜਾ ਰਹੇ ਅਜਿਹੇ ਅੱਖਾਂ ਦੇ ਕੈਂਪ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਬੱਚੇ ਦੀ ਕਮਜ਼ੋਰ ਨਜ਼ਰ ਅਤੇ ਹੋਰ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾਲ ਅੱਖਾਂ ਦੀ ਰੌਸ਼ਨੀ ਨੂੰ ਖੋਨ ਤੋਂ ਰੋਕਿਆ ਜਾ ਸਕਦਾ ਹੈ, ਅਜਿਹੀਆਂ ਪਹਿਲ ਉਨ੍ਹਾਂ ਲਈ ਮਦਦਗਾਰ ਹੁੰਦੀਆਂ ਹਨ ਜੋ ਮਹਿੰਗੀਆਂ ਪ੍ਰਕਿਰਿਆਵਾਂ ਅਤੇ ਅਗਿਆਨਤਾ ਕਾਰਨ ਸਮੇਂ ਸਿਰ ਇਲਾਜ ਨਹੀਂ ਕਰਵਾ ਪਾਉਂਦੇ ਹਨ।
ਨੈਬ ਨੇ ਮੋਹਾਲੀ ਜ਼ਿਲ੍ਹੇ ਦੇ ਹਰੇਕ ਸਕੂਲ ਵਿੱਚ ਅੱਖਾਂ ਦੀ ਮੁਫ਼ਤ ਜਾਂਚ ਕਰਵਾਉਣ ਦਾ ਬੀੜਾ ਚੁੱਕਿਆ ਹੈ ਜੋ ਕਿ ਹਰ ਨਿਵਾਸੀਆਂ ਲਈ ਖੁੱਲ੍ਹਾ ਹੈ।ਕੈਂਪ ਹਰ ਹਫ਼ਤੇ ਜਿਆਦਾਤਰ ਸ਼ਨੀਵਾਰ ਨੂੰ ਵੱਖ-ਵੱਖ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ ਅਤੇ ਪਹਿਲੇ ਪੜਾਅ ਵਿੱਚ 10 ਸਰਕਾਰੀ ਸਕੂਲਾਂ ਵਿੱਚ ਕੈਂਪ ਲਗਾਏ ਜਾ ਰਹੇ ਨੇ।
ਇਸ ਸੰਸਥਾ ਦੇ ਮਾਨਯੋਗ ਆਧਯਕਸ਼ ਵਿਨੋਦ ਚੱਢਾ ਨੇ ਦੱਸਿਆ ਕਿ ਪਿੰਡ ਚਾਂਦਪੁਰ, ਬਲਾਕ ਮਾਜਰੀ, ਮੋਹਾਲੀ ਸਿਸਵਾਂ-ਕੁਰਾਲੀ ਰੋਡ ਵਿਖੇ ਇੱਕ ਸਥਾਈ ਅੱਖਾਂ ਦੀ ਦੇਖਭਾਲ ਕੇਂਦਰ ਅਤੇ ਆਕੂਪੇਸ਼ਨਲ ਥੈਰੇਪੀ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਹੁਣ ਤੋਂ ਲਗਭਗ ਇੱਕ ਮਹੀਨੇ ਵਿੱਚ ਕਾਰਜਸ਼ੀਲ ਹੋ ਜਾਵੇਗਾ। ਕੇਂਦਰ ਵਿੱਚ ਔਟਿਜ਼ਮ, ਸੇਰੇਬ੍ਰਲ ਪਾਲਸੀ, ਇੰਟੈਲੈਕਚੁਅਲ ਡਿਸਏਬਿਲਟੀ ਅਤੇ ਮਲਟੀਪਲ ਡਿਸਏਬਲ ਵਾਲੇ ਵਿਅਕਤੀਆਂ ਲਈ ਆਕੂਪੇਸ਼ਨਲ ਥੈਰੇਪੀ ਪ੍ਰਦਾਨ ਕੀਤੀ ਜਾਵੇਗੀ, ਨਾਲ ਹੀ ਬਲਾਇੰਡ ਅਤੇ ਬਹੁ ਵਿਕਲਾਂਗਤਾ ਵਿਅਕਤੀਆਂ ਲਈ ਸਿੱਖਿਆ ਅਤੇ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਸਾਡੀ ਵੈੱਬਸਾਈਟ http://www.nabchandigarh.com 'ਤੇ ਜਾਓ।