ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ
ਬਿਆਸ, 13 ਜੂਨ, 2024: ਗੁਰਦਾਸਪੁਰ ਤੋਂ ਐਮ ਪੀ ਚੋਣ ਜਿੱਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਹੈ।
ਉਹਨਾਂ ਆਪਣੇ ਸੋਸ਼ਲ ਮੀਡੀਆ ’ਤੇ ਤਸਵੀਰ ਪੋਸਟ ਕਰਦਿਆਂ ਲਿਖਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਜੱਦ ਜੱਦ ਵੀ ਡੇਰਾ ਬਿਆਸ ਵਿਖੇ ਆਇਆ ਹਾਂ ਮੇਰੀ ਰੂਹ ਨੂੰ ਇਸ ਅਧਿਆਤਮ ਕੇਂਦਰ ਵਿਖੇ ਆ ਕਿ ਸਕੂਨ ਮਿਲਦਾ ਹੈ ਉਹਨਾਂ ਕਿਹਾ ਕਿ ਡੇਰਾ ਬਿਆਸ ਵੱਲੋਂ ਕਰੋਨਾ ਕਾਲ ਦੌਰਾਨ ਜੋ ਲੋਕ ਸੇਵਾ ਕੀਤੀ ਹੈ ਉਹ ਇਕ ਵਿਲੱਖਣ ਸੇਵਾ ਵੱਜੋਂ ਸਾਡੇ ਮਨਾਂ ਵਿੱਚ ਹਮੇਸ਼ਾ ਯਾਦ ਰਹੇਗੀ ਉਹਨਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਰੱਜ ਕਿ ਪ੍ਰਸੰਸਾ ਕੀਤੀ। ਮੀਡੀਆ ਨਾਲ ਇਹ ਜਾਣਕਾਰੀ ਡੇਰਾ ਬਿਆਸ ਦੇ ਸੇਵਕ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।