19 ਦਿਨਾਂ ਦਾ ਸਫ਼ਰ! ਅੰਬਾਲੇ ਤੋਂ ਨੌਜਵਾਨ ਦੌੜ ਕੇ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ (ਵੀਡੀਓ ਵੀ ਵੇਖੋ)
9 ਸਤੰਬਰ ਨੂੰ ਅੰਬਾਲੇ ਤੋਂ ਸ਼ੁਰੂ ਕੀਤਾ ਸਫਰ 27 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ ਇਹ ਨੌਜਵਾਨ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 28 ਸਤੰਬਰ 2024- ਸ਼ੌਂਕ ਦਾ ਕੋਈ ਮੁੱਲ ਨਹੀਂ, ਆਪਣੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਹਨ, ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਅੰਬਾਲਾ ਤੋਂ ਰੋਜ਼ਾਨਾ 20 ਕਿਲੋਮੀਟਰ ਦੌੜਨ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। (ਵੀਡੀਓ ਵੀ ਵੇਖੋ)
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ- https://www.facebook.com/reel/1794995981252820
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਪ੍ਰੀਤ ਨੇ ਦੱਸਿਆ ਕਿ ਉਸਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਦਾਦਾ ਜਿਸਦੀ ਬਿਜਲੀ ਬੋਰਡ ਦੀ ਪੈਨਸ਼ਨ ਤੋਂ ਹੁੰਦਾ ਸੀ। ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਇਹ ਦੌੜ ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਜਿਸ ਵਿੱਚ ਉਹ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦਾ ਸੀ ਅਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਦੌੜ ਖਤਮ ਕੀਤੀ ਹੈ ਅਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ- https://www.facebook.com/reel/1794995981252820
ਉਸਨੇ ਦੱਸਿਆ ਕਿ 20 ਕਿਲੋਮੀਟਰ ਦੀ ਦੌੜ ਲਈ ਕਰੀਬ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਇਹ ਦੌੜ ਕਿਉਂ ਲਗਾ ਰਹੇ ਹਨ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ ਅਤੇ ਜਨਤਾ ਨੂੰ ਦੱਸਣਾ ਚਾਹੁੰਦੇ ਹਨ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ- https://www.facebook.com/reel/1794995981252820
ਉਹਨਾਂ ਦੱਸਿਆ ਕਿ ਉਹ ਹਰਿਆਣਾ ਸਟੇਟ ਛੇ ਮੈਡਲ ਐਥਲੈਟਿਕਸ ਚ ਜਿੱਤ ਚੁੱਕੇ ਹਨ ਪਰ ਸਰਕਾਰ ਨੇ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ, ਜਿਸ ਕਰਕੇ ਉਹ ਆਪਣਾ ਇਹ ਹੁਨਰ ਲੋਕਾਂ ਦੀ ਕਚਹਿਰੀ ਵਿੱਚ ਖੁਦ ਲੈ ਕੇ ਜਾ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਕਿ ਉਹ ਇੱਕ ਖਿਡਾਰੀ ਹੈ ਅਤੇ ਉਹ ਆਪਣੇ ਖੇਡ ਦੇ ਜ਼ਰੀਏ ਆਪਣੀ ਸਿੱਖ ਕੌਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਦੱਸ ਰਿਹਾ ਕਿ ਸਿੱਖ ਕੌਮ ਦੀਆਂ ਦੁਨੀਆਂ ਵਿੱਚ ਕੀ ਕੁਰਬਾਨੀਆਂ ਹਨ ਅਤੇ ਇਸ ਸਾਰੇ ਸਫਰ ਦੌਰਾਨ ਉਸਦਾ ਇੱਕ ਦੋਸਤ ਮੋਟਰਸਾਈਕਲ ਤੇ ਉਸ ਦੀ ਵੀਡੀਓ ਵੀ ਬਣਾਉਂਦਾ ਰਿਹਾ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ- https://www.facebook.com/reel/179499598125282