← ਪਿਛੇ ਪਰਤੋ
ਮੋਹਾਲੀ : ਸਿਸਵਾਂ ਨੇੜੇ ਜੰਗਲਾਂ ਵਿਚ ਲੱਗੀ ਅੱਗ
ਮੋਹਾਲੀ, 14 ਜੂਨ 2024 : ਮੋਹਾਲੀ ਜਿਲ੍ਹੇ ਦੇ ਸਿਸਵਾਂ ਇਲਾਕੇ ਦੇ ਜੰਗਲਾਂ ਵਿਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਨੇੜਲੇ ਇਲਾਕੇ ਵਾਲਿਆਂ ਨੇ ਇਸ ਦੀ ਸੂਚਨਾ ਅੱਗ ਬੁਝਾਉ ਦਸਤੇ ਨੂੰ ਦਿੱਤੀ । ਇਸ ਮਗਰੋਂ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਸੀ। ਅੱਜ ਸਵੇਰ ਤਕ ਵੀ ਇਲਾਕੇ ਦੇ ਜੰਗਲਾਂ ਵਿਚੋਂ ਧੂੰਆ ਉਠਦਾ ਵੇਖਿਆ ਜਾ ਸਕਦਾ ਹੈ। ਇਸ ਸਬੰਧੀ ਕੁਲਰਾਜ ਸਿੰਘ DFO ਨੇ ਦੱਸਿਆ ਕਿ ਅੱਗ ਬੁਝਾਉਣ ਲਈ ਜੱਦੋ ਜਹਿਦ ਜਾਰੀ ਹੈ ਅਤੇ ਕਾਫੀ ਹੱਦ ਤਕ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਪਰ ਹਾਲੇ ਤੱਕ ਅੱਗ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ।
Total Responses : 20