ਲਾਰੇਂਸ ਪਬਲਿਕ ਸਕੂਲ ਵਿਚ ਦੀਵਾਲੀ ਨੂੰ ਸਮਰਪਿਤ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ
ਮੋਹਾਲੀ, 1 ਨਵੰਬਰ, 2024: ਲਾਰੇਂਸ ਪਬਲਿਕ ਸਕੂਲ, ਸੈਕਟਰ 51 ਵੱਲੋਂ ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਸਮਰਪਿਤ ਸਕੂਲ ਵਿਚ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਹਫ਼ਤਾ ਭਰ ਕੈਂਪਸ ਵਿਚ ਵਿਦਿਆਰਥੀਆਂ ਲਈ ਆਰਟ ਅਤੇ ਕਰਾਫ਼ਟ ਰਾਹੀਂ ਉਨਾਂ ਨੂੰ ਰੰਗੋਲੀ, ਦੀਵੇ ਨੂੰ ਸਜਾਉਣ ਸਮੇਤ ਕਈ ਅਹਿਮ ਕਲਾਤਮਕ ਤਰੀਕੇ ਸਿਖਾਏ ਗਏ। ਅਖੀਰਲੇ ਦਿਨ ਵਿਦਿਆਰਥੀਆਂ ਨੇ ਸਟੇਜ ’ਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਆਪਣੀਆਂ ਵਿਲੱਖਣ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਨਾਲ ਜਾਣੂ ਕਰਾਉਣ ਲਈ ਰਮਾਇਣ ਦੇ ਕੁੱਝ ਅੰਸ਼ ਵੀ ਸਟੇਜ ਤੇ ਨਾਟਕ ਵਜੋਂ ਪੇਸ਼ ਕੀਤੇ ਗਏ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਕਿਹਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ ਦੇ ਨਾਲ ਦੀਵਾਲੀ ਜਿਹੇ ਰੌਸ਼ਨੀਆਂ ਵਾਲੇ ਤਿਉਹਾਰ ਨੂੰ ਮਨਾਉਣ ਦੇ ਤਰੀਕਿਆਂ ਵਿਚ ਕਈ ਕਮੀਆਂ ਗਈਆਂ ਹਨ ਜੋ ਕਿ ਕੁਦਰਤ ਅਤੇ ਇਸ ਧਾਰਮਿਕ ਦਿਹਾੜੇ ਨੂੰ ਮਨਾਉਣ ਦੇ ਤਰੀਕੇ ਦੀ ਮਹਾਨਤਾ ਨੂੰ ਘਟਾ ਰਹੀਆਂ ਹਨ । ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ 'ਚ ਵਾਪਸ ਜਾ ਕੇ ਉਨਾਂ ਨੂੰ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨ ਅਤੇ ਇਹ ਦੀਵਾਲੀ ਰੌਸ਼ਨੀ ਦਾ ਤਿਉਹਾਰ ਮਨਾਉਂਦੇ ਹੋਏ ਦੀਵੇ ਜਲਾ ਕੇ ਪ੍ਰਮਾਤਮਾ ਦੀ ਅਰਚਨਾ ਕਰਨ । ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਇਸ ਦੀਵਾਲੀ ਮੌਕੇ ਆਪਣੇ ਘਰਾਂ ਦੇ ਦੁਆਲੇ ਘਟੋਂ ਘੱਟ ਇਕ ਬੂਟਾ ਲਗਾਉਣ ਦੀ ਪ੍ਰੇਰਨਾ ਦਿਤੀ।