ਰੋਟਰੀ ਕਲੱਬ ਬੰਗਾ ਦੀ ਜਨਰਲ ਬਾਡੀ ਮੀਟਿੰਗ ਹੋਈ
ਲੋੜਬੰਦ ਔਰਤ ਨੂੰ ਸਿਲਾਈ ਮਸ਼ੀਨ ਭੇਂਟ*
ਪ੍ਰਮੋਦ ਭਾਰਤੀ
ਨਵਾਂਸ਼ਹਿਰ , 23 ਫ਼ਰਵਰੀ 2024 :
ਰੋਟਰੀ ਕਲੱਬ ਬੰਗਾ ਦੀ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਲੋਕਲ ਰੈਸਟੋਰੈਂਟ ਵਿਚ ਹੋਈ । ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੋਟਰੀ ਮੈਂਬਰਾਂ ਵਲੋਂ ਹਰ ਪ੍ਰਕਾਰ ਨਾਲ ਸਮਾਜ ਸੇਵੀ ਕਾਰਜਾਂ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸ ਸਦਕਾ ਅਨੇਕਾ ਪ੍ਰਾਜੈਕਟ ਨੇਪਰੇ ਚੜ੍ਹੇ ਹਨ।ਵਿੱਤ ਸਕੱਤਰ ਲੈਫ ਸਰਨਜੀਤ ਸਿੰਘ ਨੇ ਪਿਛਲੇ ਸਮੇਂ ਵਿੱਚ ਹੋਏ ਕਾਰਜਾਂ ਅਤੇ ਵਿੱਤੀ ਵੇਰਵਿਆਂ ਦੀ ਤਫ਼ਸੀਲ ਪੇਸ਼ ਕੀਤੀ, ਜਿਸ ਉਤੇ ਹਾਜ਼ਰ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ। ਮੀਟਿੰਗ ਵਿੱਚ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਸਮਾਜਿਕ ਔਕੜਾਂ ਅਤੇ ਬੰਗਾ ਦੇ ਟਰੈਫਿਕ ਦੀਆਂ ਮੁਸਕਲਾਂ ਉਤੇ ਚਿੰਤਾ ਵਿਅਕਤ ਕੀਤੀ ਗਈ ਅਤੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਵੱਲ ਪ੍ਰਸ਼ਾਸ਼ਨ ਦਾ ਧਿਆਨ ਦਵਾਉਣ ਲਈ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਪੱਤਰ ਦੇਣ ਦਾ ਨਿਰਣਾ ਲਿਆ ਗਿਆ।
ਇਸ ਸਮੇ ਇਕ ਬੇਸਹਾਰਾ ਲੋੜਵੰਦ ਔਰਤ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਪਰੋਫੈਸ਼ਨਲ ਸਿਲਾਈ ਮਸ਼ੀਨ ਪ੍ਰਦਾਨ ਕੀਤੀ ਗਈ।ਇਸ ਪ੍ਰਾਜੈਕਟ ਦੇ ਚੇਅਰਮੈਨ ਰੋਟੇ ਸੁਰਿੰਦਰ ਪਾਲ ਬਜਾੜ੍ਹ ਸਨ। ਇਸ ਸਹਾਇਤਾ ਲਈ ਸ੍ਰੀਮਤੀ ਅਮਰਜੀਤ ਕੌਰ ਨੇ ਕਲੱਬ ਦਾ ਧੰਨਵਾਦ ਕੀਤਾ।ਅੰਤ ਵਿਚ ਰੋਟੋ. ਰਾਜ ਕੁਮਾਰ ਬਜ੍ਹਾੜ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਸਕੱਤਰ ਪ੍ਰਵੀਨ ਕੁਮਾਰ, ਰੋਟੇ ਮਨਧੀਰ ਸਿੰਘ ਚੱਠਾ, ਰੋਟੇ ਸੁਰਿੰਦਰ ਢੀਂਡਸਾ ਰੋਟੇ ਸੁਰਜੀਤ ਸਿੰਘ ਬੀਸਲਾ,ਰੋਟੇ ਪ੍ਰਿੰਸੀਪਲ ਸ਼ਮਸਾਦ ਅਲੀ,ਰੋਟੇ ਅਨਿਲ ਕੁਮਾਰ,ਰੋਟੇ ਕਿੰਗ ਭਾਰਦਵਾਜ, ਰੋਟੋ ਭੁਪਿੰਦਰ ਸਿੰਘ, ਰੋਟੇ ਮਾਸਟਰ ਰਾਜ ਕੁਮਾਰ , ਰੋਟੇ ਇਕਬਾਲ ਬਾਜਵਾ, ਰੋਟੇ ਰਾਜ ਕੁਮਾਰ,ਰੋਟੇ ਨਿਤਿਨ ਦੁਗਲ, ਰੋਟ ਹਰਸ਼ ਸ਼ਰਮਾ, ਰੋਟੇ ਗੁਰਵਿੰਦਰ ਅਟਵਾਲ ਰੋਟੇ ਇੰਦਰਜੀਤ ਸਿੰਘ, ਰੋਟੇ ਜਸਪਾਲ ਖੁਰਾਨਾ ਹਾਜ਼ਰ ਰਹੇ I